ਬਾਦਲ ਸਾਬ ਦਾ ਝੂਠ ਬੇਨਕਾਬ!! ਵੇਖੋ ਪੁਲਿਸ ਨੇ ਕੀ ਕਿਹਾ…।। ਸ਼ੇਅਰ ਕਰੋ

435

ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਰੈਲੀ ਦੌਰਾਨ ਸਟੇਜ ਤੋਂ ਬੋਲਦਿਆਂ ਇਹ ਦਾਅਵਾ ਕੀਤਾ ਸੀ ਕਿ ਸੁਰੱਖਿਆ ਅਮਲੇ ਨੇ ਇੱਕ ਅਜਿਹੇ ਵਿਅਕਤੀ ਨੂੰ ਰਿਵਾਲਵਰ ਸਣੇ ਗ੍ਰਿਫਤਾਰ ਕੀਤਾ ਹੈ ਜੋ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ (ਵੱਡੇ ਬਾਦਲ) ਉੱਤੇ ਹਮਲਾ ਕਰਨ ਆਇਆ ਸੀ। ਪੁਲਿਸ ਅਨੁਸਾਰ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਇਸ ਸਬੰਧ ‘ਚ ਫਰੀਦਕੋਟ ਪੁਲਿਸ ਦੇ ਐੱਸ ਪੀ ਇਨਵੈਸਟੀਗੇਸ਼ਨ ਸੇਵਾ ਸਿੰਘ ਮੱਲੀ ਨੇ ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਨ ਤੇ ਦੱਸਿਆ ਕਿ ਨਾ ਤਾਂ ਉਨ੍ਹਾਂ ਨੇ ਫਰੀਦਕੋਟ ਰੈਲੀ ਤੋਂ ਪਹਿਲਾਂ ਅਜਿਹੇ ਕਿਸੇ ਬੰਦੇ ਨੂੰ ਫੜਿਆ ਸੀ ਤੇ ਨਾ ਹੀ ਬਾਅਦ ਵਿਚ। ਐੱਸਪੀ ਮੱਲੀ ਅਨੁਸਾਰ ਜੇਕਰ ਅਜਿਹਾ ਕੋਈ ਬੰਦਾ ਫੜਿਆ ਹੁੰਦਾ ਤਾਂ ਉਸਨੂੰ ਮੀਡੀਆ ਸਾਹਮਣੇ ਜਰੂਰ ਲਿਆਂਦਾ ਜਾਣਾ ਸੀ।

ਪ੍ਰਕਾਸ਼ ਬਾਦਲ ਇੰਸਾ ਦਾ ਫਰੀਦਕੋਟ ਸਿਰਸਾ ਵਾਲਿਆਂ ਦੀ ਰੈਲੀ ਵਿੱਚ ਬੋਲਿਆ ਕੁਫਰ ਝੂਠ ਪੰਜਾਬ ਪੁਲੀਸ ਵਲੋਂ ਬੇਨਕਾਬ । ਸੁਣੋ

Posted by Sohan Singh Kang on Monday, 17 September 2018

ਰੈਲੀ ਵਿਚ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਸੀ ਕਿ ਜੇ ਪੰਜਾਬ ਦੀ ਅਮਨ-ਸ਼ਾਂਤੀ ਲਈ ਸੁਖਬੀਰ ਜਾਂ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਤਾਂ ਇਸਤੋਂ ਪਿੱਛੇ ਨਹੀਂ ਹਟਣਗੇ ਪਰ ਸਰਦਾਰ ਬਾਦਲ ਦੇ ਇਸ ਸਿਆਸੀ ਪੈਂਤੜੇ ਤੇ ਪੁਲਿਸ ਨੇ ਬਿਆਨ ਦੇ ਕੇ ਪਾਣੀ ਫੇਰ ਦਿੱਤਾ। ਪੁਲਿਸ ਦੇ ਇਸ ਦਾਅਵੇ ਤੋਂ ਬਾਅਦ ਪੰਜਾਬ ਵਿਚ ਵਿਰੋਧੀ ਦਲਾਂ ਦੇ ਪੈਰਾਂ ਥੱਲੇ ਸਿਆਸੀ ਬਟੇਰ ਦਾ ਆਉਣਾ ਲਾਜ਼ਮੀ ਹੈ। ਹੁਣ ਇਸ ਬਟੇਰ ਨਾਲ ਉਹ ਦਾਅਵਤ ਕਿਥੇ ਕਦੋਂ ਤੇ ਕਿਸ ਨਾਲ ਉੜਾਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਖੇਡਿਆ Imotional ਪੱਤਾ |ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ