ਭਾਈ ਹਰਜਿੰਦਰ ਸਿੰਘ ਮਾਝੀ ਦੇ ਬਰਗਾੜੀ ਮੋਰਚੇ ਵਿੱਚ ਜਾਣ ਵਾਲੀ ਸਾਰੀ ਜਾਣਕਾਰੀ – ਅੱਗੇ ਵੇਖੋ ਤੇ ਸ਼ੇਅਰ ਕਰੋ

307

ਜਦੋ ਹਰਜਿੰਦਰ ਸਿੰਘ ਮਾਝੀ ਬਰਗਾੜੀ ਮੋਰਚੇ ਵਿੱਚ ਪਹੁੰਚੇ ਤਾਂ ਸਟੇਜ ਤੋ ਸਟੇਜ ਸੈਕਟਰੀ ਨੇ ਅਨਾਊਸ ਕੀਤਾ ਕਿ ਭਾਈ ਮਾਝੀ 5 ਮਿੰਟ ਵਾਸਤੇ ਸੰਗਤ ਨੂੰ ਸੰਬੋਧਨ ਕਰਣਗੇ , ਮਾਝੀ ਨੇ ਸਟੇਜ ਤੇ ਚੜ੍ਹ ਕੇ ਫਤਹਿ ਬਲਾਉਣ ਤੋ ਬਾਦ ਕਿਹਾ ਕਿ 5 ਮਿੰਟ ਵਿੱਚ ਮੈ ਕੋਈ ਗੱਲ ਨਹੀ ਕਹਿ ਸਕਦਾ , ਇਸ ਲਈ ਮੈ ਫਤਹਿ ਬੁਲਾ ਕੇ ਬੈਠਦਾ ਹਾਂ ਤਾਂ ਸੰਗਤਾਂ ਦਾ ਜੋ ਪੰਡਾਲ ਭਰਿਆ ਹੋਇਆ ਸੀ ਤਾਂ ਸੰਗਤਾਂ ਨੇ ਖੁੱਲਾ ਟਾਈਮ ਬੋਲਣ ਲਈ ਕਹਿਣਾ ਸੁਰੂ ਕਰ ਦਿੱਤਾ , ਤਾਂ ਧਿਆਨ ਸਿੰਘ ਮੰਡ ਨੂੰ ਉੱਠ ਕੇ ਆਪ ਕਹਿਣਾ ਪਿਆ ਕਿ ਤੁਹਾਨੂੰ ਖੁੱਲਾ ਟਾਈਮ ਹੈ , ਇੰਨੀ ਜੁਅਰਤ ਦੇਖ ਕੇ ਹੀ ਸਾਧ ਲਾਣੇ ਦੇ ਹਮਾਇਤੀਆਂ ਦੇ ਮੂੰਹ ਤੇ ਤਾਂ ਉਦੋ ਹੀ ਪਲੱਤਣਾਂ ਫਿਰ ਗਈਆਂ ਸੀ ਕਿਉਕਿ ਸਮਝ ਰੱਖਣ ਵਾਲੇ ਮਾਝੀ ਦੇ ਜੁਅਰਤ ਵਾਲੀ ਬੋਲ ਬਾਣੀ ਤੋ ਚੰਗੀ ਤਰਾਂ ਜਾਣੂ ਸੀ , ਫਿਰ ਤੁਸੀ ਮਾਝੀ ਵਾਲੀ ਵੀਡੀਓ ਸੁਣੋ ਚੰਗੀ ਤਰਾਂ ਦੇਖੋ ਇੱਕ ਇੱਕ ਬੋਲ ਸਿੱਖੀ ਦੀ ਚੜਦੀ ਕਲਾ ਵਾਲਾ ਅਤੇ ਕਿਸੇ ਦੀ ਕੋਈ ਚਾਪਲੂਸੀ ਵਾਲਾ ਨਹੀ ਹੈ | 

ਮਾਝੀ ਨੇ ਆਪਣੇ ਭਾਸਣ ਦੋਰਾਨ ਉੱਥੇ ਬੈਠੇ ਉਹਨਾਂ ਲੋਕਾਂ ਨੂੰ ਆੜੇ ਹੱਥੀ ਲਿਆ ਜੋ ਸੋਸਲ ਮੀਡੀਏ ਤੇ ਭਕਾਈ ਮਾਰਦੇ ਸੀ ਕਿ ਬੇਅਦਬੀ ਭਾਈ ਪੰਥਪ੍ਰੀਤ ਸਿੰਘ ਜਾਂ ਦੂਜੇ ਪ੍ਰਚਾਰਕਾਂ ਨੇ ਕਰਵਾਈ ਹੈ , ਉਸਨੇ ਸਵਾਲ ਕੀਤਾ ਕਿ ਪੁਲੀਸ ਤਾਂ ਕਹਿੰਦੀ ਹੈ ਕਿ ਮਾਝੀ ਦਾ ਪ੍ਰਚਾਰ ਸੁਣ ਕੇ ਪ੍ਰੇਮੀ ਸਾਡੇ ਗੁਰੂ ਨੂੰ ਛੱਡ ਗਏ , ਤੁਸੀ ਕਹਿੰਦੇ ਸੀ ਬੇਅਦਬੀ ਪ੍ਰਚਾਰਕਾਂ ਨੇ ਕਰਵਾਈ ਹੈ , ਦੂਜਾ ਨੁਕਤਾ ਮਾਝੀ ਨੇ ਕਿਹਾ ਕਿ ਬਾਦਲ ਦਲ ਅਤੇ ਕਾਂਗਰਸ ਨੂੰ ਬਰਾਬਰ ਰੱਖ ਕੇ ਚੱਲੋ , ਕੈਪਟਨ ਬਾਦਲ ਨਾਲ ਰਲ ਕੇ ਖੇਡ ਰਿਹਾ , ਜਦੋ ਕਿ ਸਭ ਨੂੰ ਪਤਾ ਕਿ ਮੋਰਚੇ ਵਿੱਚ ਕੈਪਟਨ ਨੂੰ ਪਿੱਛੇ ਰੱਖਿਆ ਜਾਂਦਾ , ਸਰਕਾਰ ਦੇ ਵਿਰੁੱਧ ਖੁੱਲ ਕੇ ਬੋਲਣ ਤੋ ਹਿਚਕਾਹਟ ਰੱਖੀ ਜਾਂਦੀ ਹੈ , ਪਰ ਭਾਈ ਮਾਝੀ ਨੇ ਬਾਦਲ ਗਰੁੱਪ ਦੇ ਨਾਲ ਨਾਲ ਹੀ ਕੈਪਟਨ ਸਰਕਾਰ ਨੂੰ ਵੀ ਪੂਰਾ ਰਾਸਨ ਦਿੱਤਾ ਹੈ , ਤੀਜਾ ਨੁਕਤਾ ਰਹਿਤ ਮਰਯਾਦਾ ਵਾਲਾ ਡਟ ਕੇ ਬੋਲਿਆ ਕਿ ਅਕਾਲ ਤਖਤ ਦੀ ਰਹਿਤ ਮਰਯਾਦਾ ਹੇਠ ਹੀ ਇਕੱਠੇ ਹੋਣਾ ਚਾਹੀਦਾ , ਜਦੋ ਕਿ ਸਾਰੇ ਪ੍ਰਚਾਰਕ ਹੀ ਇਹ ਪਹਿਲਾਂ ਤੋ ਬੋਲ ਰਹੇ ਨੇ ਕਿ ਪੰਥ ਨੂੰ ਇਕੱਠਾ ਹੋਣ ਲਈ ਰਹਿਤ ਮਰਯਾਦਾ ਵਾਲਾ ਹੀ ਨੁਕਤਾ ਹੀ ਠੀਕ ਬੈਠ ਸਕਦਾ ਚੋਥਾ ਨੁਕਤਾ ਮਾਝੀ ਨੇ ਕਿਹਾ ਕਿ ਗਰਮ ਨਾਅਰੇ ਮਾਰ ਕੇ ਮੁੰਡੇ ਨਾ ਮਰਵਾਉਣ ਵਾਲਿਆਨ ਤੋ ਸੁਚੇਤ ਰਹਿਓ |

ਹੋਰ ਵੀ ਨੁਕਤੇ ਨੇ ਜਿਹਨਾਂ ਨੂੰ ਸਮਝਦਾਰ ਲੋਕ ਸਮਝਦੇ ਨੇ ਕਿ ਮਾਝੀ ਨੇ ਕਿੰਨੀ ਜੁਅਰਤ ਨਾਲ ਜੋ ਫਰਜ ਬਣਦਾ ਸੀ ,ਉਹ ਆਪਣਾ ਫਰਜ ਅਦਾ ਕੀਤਾ ਹੈ , ਇਸ ਕਰਕੇ ਜਰੂਰੀ ਨਹੀ ਕਿ ਪੋਸਟ ਵਿੱਚ ਸਾਰੇ ਅਹਿਮ ਨੁਕਤੇ ਸਾਝੇ ਕੀਤੇ ਜਾਣ , ਸਮਝਣ ਵਾਲੇ ਸਭ ਸਮਝ ਜਾਂਦੇ ਹਨ
ਇਹ ਸਾਰੇ ਨੁਕਤੇ ਰਾਜਨੀਤਿਕ ਅਤੇ ਸਮਝਦਾਰ ਲੋਕ ਤਾਂ ਸਮਝ ਰਹੇ ਸੀ ਕਿ ਇਹ ਨੌਜਵਾਨ ਨੇ ਜੋ ਜੁਅਰਤ ਨਾਲ ਗੱਲਾਂ ਕੀਤੀਆਂ ਨੇ ਸੰਗਤਾਂ ਇਸ ਨੂੰ ਪਰਵਾਨ ਕਰ ਰਹੀਆਂ ਨੇ ਹੁਣ ਸੋਚੋ ਕਿ ਜਿੱਥੇ ਤਰਾਂ ਤਰਾਂ ਦੀ ਲੱਕੜੀ ਤੇ ਰਹਿਤ ਮਰਯਾਦਾ ਦੇ ਵਿਰੁੱਧ ਵਾਲਾ ਲਾਣਾ ਬੈਠਾ ਹੋਵੇ ਅਤੇ ਉਹਨਾਂ ਦੇ ਵਿੱਚ ਜਾ ਕੇ ਜੁਅਰਤ ਦੇ ਨਾਲ ਆਪਣੀ ਗੱਲ ਰੱਖਣੀ , ਦੱਸੋ ਕੀ ਉਹਨਾਂ ਦੇ ਕਾਲਜੇ ਚੀਸ ਨਹੀ ਪਵੇਗੀ , ਉੱਥੋ ਦੇ ਆਗੂਆਂ ਨੇ ਕਿਹਾ ਕਿ ਜੋ ਇੱਥੇ ਬੈਠੇ ਈਰਖਾ ਵੱਸ ਦੋ ਚਾਰ ਬੋਲਦੇ ਵੀ ਹਨ , ਉਹਨਾਂ ਦੇ ਪਿੱਛੇ ਉਹਨਾਂ ਦਾ ਪਰਿਵਾਰ ਵੀ ਨਹੀ ਹੈ , ਇਸ ਕਰਕੇ ਉਹਨਾਂ ਕਿਹਾ ਕਿ ਮਾਝੀ ਨੂੰ ਕਿਹਾ ਕਿ ਤੁਸੀ ਕਿਸੇ ਦੀ ਪਰਵਾਹ ਨਹੀ ਕਰਣੀ ਉਸ ਤੋ ਬਾਅਦ ਸਟੇਜ ਸੈਕਟਰੀ ਜੋ ਬੋਲਦਾ , ਉਸਨੂੰ ਵੀ ਚੰਗੀ ਤਰਾਂ ਸੁਣ ਲਵੋ , ਜਿਸਦੀ ਵੀਡੀਓ ਨੂੰ ਕਈ ਹੋਸੀ ਕਿਸਮ ਅਤੇ ਈਰਖਾਲੂ ਲੋਕ ਮਾਝੀ ਨਾਲ ਵਿਵਾਦ ਜਾਂ ਰੌਲਾ ਪੈਣ ਬਾਰੇ ਕਹਿ ਕੇ ਸੇਅਰ ਕਰ ਰਹੇ ਨੇ ਉਸਨੂੰ ਵੀ ਚੰਗੀ ਤਰਾਂ ਸੁਣੋ 

ਉਹ ਕਹਿੰਦਾ ਕਿ ਮਾਝੀ ਸਾਭ ਜੋ ਤੁਸੀ ਬਹਿਬਲ ਕਲਾਂ ਵਿੱਚ ਰੋਲ ਅਦਾ ਕੀਤਾ ਬਹੁਤ ਹੀ ਸਲਾਹੁਣਯੋਗ ਸੀ , ਅਖੀਰ ਵਿੱਚ ਸੈਕਟਰੀ ਕਹਿੰਦਾ ਕਿ ਜੋ ਸਾਡੇ ਮਨਾਂ ਵਿੱਚ ਸੰਕੇ ਸੀ ਤੁਹਾਡੇ ਪ੍ਰਤੀ ਅੱਜ ਦੂਰ ਹੋ ਗਏ ਹਨ ਪਰ ਜਦੋ ਸਟੇਜ ਸੈਕਰਟੀ ਬੋਲ ਰਿਹਾ ਸੀ ਤਾਂ ਸੰਗਤ ਨੂੰ ਲੱਗਿਆ ਕਿ ਸਾਇਦ ਸੈਕਟਰੀ ਮਾਝੀ ਦੇ ਵਿਰੁੱਧ ਬੋਲਦਾ , ਇਸ ਕਰਕੇ ਸੰਗਤ ਉਸ ਦੇ ਮਗਰ ਪੈ ਗਈ ਕਿ ਤੇਰਾ ਵਰਤਾਰਾ ਠੀਕ ਨਹੀ ਜੋ ਵੀਡੀਓ ਵਿੱਚ ਰੌਲਾ ਪੈਦਾ ਦਿਖਾਈ ਦੇ ਰਿਹਾ ਉਹ ਅਸਲ ਵਿੱਚ ਮਾਝੀ ਦੇ ਹੱਕ ਵਿੱਚ ਬੋਲਣ ਵਾਲੇ ਲੋਕਾਂ ਦਾ ਹੈ ਉਸ ਤੋ ਬਾਅਦ ਬੂਟਾ ਸਿੰਘ ਰਣਸੀਹ ਨੇ ਕਿਹਾ ਕਿ ਮਾਝੀ ਬਹੁਤ ਸੋਹਣਾ ਬੋਲਿਆ ਹੈ , ਇਸ ਨੇ ਨਾਲ ਬਹੁਤ ਸਾਰੇ ਘੋੜੀਆਂ ਵਰਗੇ ਨੌਜਵਾਨ ਹਨ , ਉਸਨੇ ਭਾਈ ਮਾਝੀ ਦੀ ਸਟੇਜ ਤੋ ਤਰੀਫ ਕੀਤੀ ਸੋ ਭਰਾਵੋ ਇਹ ਸੀ ਬਰਗਾੜੀ ਮੋਰਚਾ ਵਿੱਚ ਭਾਈ ਮਾਝੀ ਦੇ ਜਾਣ ਵਾਲੀ ਸਹੀ ਸਾਰੀ ਜਾਣਕਾਰੀ
ਜਿਹੜੇ ਲੋਕ ਈਰਖਾ ਵੱਸ ਐਵੇ ਊਲ ਜਲੂਲ ਵਾਧੂ ਦੀਆਂ ਝੂਠੀਆਂ , ਮਨਘੜਤ ਗੱਲਾਂ ਜਾਂ ਬਿਨਾਂ ਸਿਰ ਪੈਰ ਬੋਲੀ ਜਾ ਰਹੇ ਨੇ , ਉਹਨਾਂ ਨੇ ਬੋਲੀ ਜਾਣਾ , ਇਸ ਕਰਕੇ ਭਾਈ ਮਾਝੀ ਨੂੰ ਬਿਨਾਂ ਇਹਨਾਂ ਲੋਕਾਂ ਦੀ ਪਰਵਾਹ ਕੀਤੇ ਆਪਣੇ ਰਾਹ ਤੇ ਡਟ ਕੇ ਤੁਰੇ ਜਾਣਾ ਚਾਹੀਦਾ |