ਗੋਬਿੰਦ ਸਿੰਘ ਲੌਂਗੋਵਾਲ ਤੁਰੇ ਬਿਪਰਨ ਕੀ ਰੀਤ ਦੇ ਰਾਹ : ਭਾਈ ਮਾਝੀ | ਅੱਗੇ ਪੜ੍ਹੋ ਅਤੇ ਸ਼ੇਅਰ ਕਰੋ ਜੀ

334

ਸ਼ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਉਣ ਵਾਲੇ ਲੌਂਗੋਵਾਲ ਤੁਰੇ ਬਿਪਰਨ ਕੀ ਰੀਤ ਦੇ ਰਾਹ: ਭਾਈ ਮਾਝੀ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲੀ ਐਮਾਜੋਨ ਤੇ ਹੋਵੇ ਸਖਤ ਕਾਰਵਾਈ : ਆਨਲਾਈਨ ਕੰਪਨੀ ਐਮਾਜ਼ੋਨ ਵੱਲੋਂ ਪੂੰਝਣ ਵਾਲੇ ਮੈਟਾਂ ਅਤੇ ਟੋਆਇਲਟ ਸੀਟਾਂ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪਣ ’ਤੇ ਤਿੱਖਾ ਪ੍ਰਤੀਕਰਨ ਦਿੰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖਾਲਸਾ ਨੇ ਕਿਹਾ ਇਹ ਬੱਜਰ ਗਲਤੀ ਕਿਸੇ ਭੁਲੇਖੇ ਵਿੱਚ ਨਹੀਂ ਬਲਕਿ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਉਨਾਂ ਕਿਹਾ ਕਿ ਅਬਾਦੀ ਪੱਖੋਂ ਦੁਨੀਆਂ ਦੇ ਪੰਜਵੇਂ ਨੰਬਰ ਤੇ ਆਉਣ ਵਾਲੇ ਸਿੱਖ ਧਰਮ ਦੇ ਕੇਂਦਰ ਅਸਥਾਨ ਸ੍ਰੀ ਦਰਬਾਰ ਸਾਹਿਬ ਦਾ ਅਪਮਾਨ ਕਰਨ ਵਾਲੀ ਐਮਾਜੋਨ ਕੰਪਨੀ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਲਈ ਇਹ ਗਹਿਰੇ ਚਿੰਤਨ ਦਾ ਵਿਸ਼ਾ ਹੈ ਕਿ ਅਜਿਹੀਆਂ ਕੰਪਨੀਆਂ ਸਿੱਖਾਂ ਹਿਰਦੇ ਵਲੂੰਧਰਨ ਵਾਲੀਆਂ ਕਾਰਵਾਈਆਂ ਕਰਨ ਦੀ ਹਿੰਮਤ ਕਿਉਂ ਰੱਖਦੀਆਂ ਹਨ। ਭਾਈ ਮਾਝੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰ ਲੌਂਗੋਵਾਲ ਵੱਲੋਂ ਗੁਰੂ ਗਬਿੰਦ ਸਿੰਘ ਦੇ ਸਾਹਿਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਉਣ ਦੇ ਬਿਆਨ ਦੀ ਵੀ ਸ਼ਖਤ ਸਬਦਾਂ ਚ ਨਿਖੇਧੀ ਕਰਦਿਆਂ ਪ੍ਰਧਾਨ ਸ੍ਰੋ. ਕਮੇਟੀ ਨੂੰ ਵਿਲੱਖਣ ਸਿੱਖ ਇਤਿਹਾਸ ਅਤੇ ਅਮੀਰ ਸਿੱਖ ਸੱਭਿਆਚਾਰ ਤੋਂ ਬਿਲਕੁਲ ਅਣਜਾਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਵਿੱਚ ਉਮਰ ਦੀ ਥਾਂ ਤੇ ਕਰਣੀ ਨੂੰ ਹੀ ਮਹਾਨਤਾ ਦਿੱਤੀ ਗਈ ਹੈ ਅਤੇ ਕਲਗੀਧਰ ਪਿਤਾ ਦੇ ਸਾਹਿਬਜਾਦੇ ਸਾਡੇ ਲਈ ਬਾਲਗ ਨਹੀਂ ਬਲਕਿ ਬਾਬੇ ਹਨ। ਉਨਾਂ ਕਿਹਾ ਕੌਮ ਦੀ ਵੱਖਰੀ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਧਰ ਕਤਲ ਕਰਕੇ ਬਿਪਰਨ ਦੀ ਰੀਤ ਦੇ ਰਾਹ ਤੁਰੀ ਸ੍ਰੋ. ਕਮੇਟੀ ਹੁਣ ਪਡਿੰਤ ਨਹਿਰੂ ਦੇ ਜਨਮ ਦਿਨ ਤੇ ਮਨਾਏ ਜਾਂਦੇ ਬਾਲ ਦਿਵਸ ਦੇ ਮੁਕਾਬਲੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਹੀਦੀ ਸਭਾ ਵਜੋਂ ਹੀ ਮਨਾਵੇ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਥਾਂ ਸ੍ਰਿਸਟ ਦੀ ਚਾਦਰ ਕਹਿਣ ਦੀ ਆਦਤ ਬਣਾਵੇ। ਭਾਈ ਮਾਝੀ ਨੇ ਪੰਜਾਬ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਵੀ ਪੰਜਾਬ ਨਿਵਾਸੀਆਂ ਨੂੰ ਸਾਹਿਬਜ਼ਾਦਿਆਂ ਦੀਆਂ ਅਦੁੱਤੀ ਸ਼ਹਾਦਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਸ਼ਾ ਰਹਿਤ ਹੋ ਕੇ ਚੋਣ
ਪ੍ਰਕਿਰਿਆ ਵਿੱਚ ਭਾਗ ਲੈਣ ਦੀ ਅਪੀਲ ਕੀਤੀ।

ਸ਼੍ਰੋਮਣੀ ਕਮੇਟੀ ਤੁਰੀ ਬਿਪਰਨ ਕੀ ਰੀਤ ਤੇ

ਸ਼੍ਰੋਮਣੀ ਕਮੇਟੀ ਤੁਰੀ ਬਿਪਰਨ ਕੀ ਰੀਤ ਤੇBhai Harjinder Singh Majhi

Posted by ਕੌਮੀ ਸੋਚ Qaumi Soch on Thursday, 20 December 2018