ਬਰਗਾੜੀ ਮਸਲੇ ਤੇ ਵੱਡਾ ਖੁਲਾਸਾ!! ਡੇਰਾ ਪ੍ਰੇਮੀ ਦਾ ਬਿਆਨ !! ਅਤੇ ਭਾਈ ਮਾਝੀ ਦਾ ਅਹਿਮ ਰੋਲ -: ਅੱਗੇ ਜ਼ਰੂਰ ਪੜ੍ਹੋ

7498

ਬਰਗਾੜੀ ਮਸਲੇ ਤੇ ਵੱਡਾ ਖੁਲਾਸਾ!! ਡੇਰਾ ਪ੍ਰੇਮੀ ਦਾ ਬਿਆਨ !! ਅਤੇ ਭਾਈ ਮਾਝੀ ਦਾ ਅਹਿਮ ਰੋਲ -: ਪਿਛਲੇ ਦਿਨੀਂ ਬਰਗਾੜੀ ਕਾਂਡ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਨੇ ਆਪਣਾ ਜੁਰਮ ਕਬੂਲ ਲਿਆ ਹੈ । ਸਿਟੀ ਥਾਣੇ ਵਿੱਚ ਸੱਤ ਸਾਲ ਪੁਰਾਣੇ ਕੇਸ ਵਿੱਚ ਬਿੱਟੂ ਸਮੇਤ ਦਸ ਹੋਰ ਡੇਰਾ ਪ੍ਰੇਮੀਆਂ ਦਾ ਰਿਮਾਂਡ ਲਿਆ ਗਿਆ ਸੀ |ਅਤੇ ਜਿਸ ਦੌਰਾਨ ਉਸ ਨੇ ਆਪਣਾ ਜ਼ੁਰਮ ਕਬੂਲਿਆ ਹੈ ਅਤੇ ਉਸ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਸਮੇਂ ਦੌਰਾਨ ਉਸ ਦੇ ਪਿੰਡ ਅਤੇ ਏਰੀਏ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਦੇ ਦੀਵਾਨ ਲੱਗ ਰਹੇ ਸਨ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਡੇਰਾ ਪ੍ਰੇਮੀ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਇਸ ਕਰਕੇ ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਸੀ ਲੰਮੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਨਿਧੜਕ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਲਗਾਤਾਰ ਡੇਰਾ ਸਿਰਸਾ ਬਾਰੇ ਅਹਿਮ ਸੱਚ ਸੁਣਾ ਰਹੇ ਹਨ ਅਤੇ ਉਹ ਬੜੇ ਹੀ ਪਿਆਰ ਸਤਿਕਾਰ ਨਾਲ ੇਰੇ ਦੇ ਸਮਰਥਕਾਂ ਨੂੰ ਵਾਪਸ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਅਪਣਾਉਣ ਲਈ ਬੇਨਤੀਆਂ ਕਰਦੇ ਆ ਰਹੇ ਸਨ|

ੇਰੇ ਦੇ ਸਮਰਥਕਾਂ ਨੂੰ ਵਾਪਸ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਅਪਣਾਉਣ ਲਈ ਬੇਨਤੀਆਂ ਕਰਦੇ ਆ ਰਹੇ ਸਨ| ਇਹ ਪੂਰੀ ਜਾਂਚ ਡੀ ਆਈ ਜੀ ਰਣਵੀਰ ਸਿੰਘ ਖੱਟੜਾ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਕੀਤੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੁੱਕਿਆ ਸਰੂਪ ਵੀ ਬਿੱਟੂ ਅਤੇ ਉਸ ਦੇ ਸਾਥੀਆਂ ਦੀ ਸਾਜ਼ਿਸ਼ ਦਾ ਹਿੱਸਾ ਸੀ | ਇਸ ਕਾਰਵਾਈ ਦੇ ਦੌਰਾਨ ਹੀ ਕੁਝ ਦਿਨ ਪਹਿਲਾਂ ਜਦੋਂ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੇ ਪੁਲਿਸ ਟੀਮ ਸਮੇਤ ਬਿੱਟੂ ਦੇ ਘਰ ਦੀ ਤਲਾਸ਼ੀ ਲਈ…. ਇਸ ਦੌਰਾਨ ਪੁਲਸ ਨੂੰ ਉਥੋਂ 28 ਖਾਲੀ ਕਾਰਤੂਸ ਅਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਬਰਾਮਦ ਹੋਈ.ਬਿੱਟੂ ਤੋਂ ਇਲਾਵਾ ਇਕ ਹੋਰ ਡੇਰਾ ਪ੍ਰੇਮੀ ਜਗਜੀਤ ਸਿੰਘ ਕੰਡਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ. ਜਿਥੋਂ ‘ਸ਼ਬਦਾਰਥ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਅਤੇ ਕੁਝ ਹੋਰ ਧਾਰਮਿਕ ਕਿਤਾਬਾਂ ਬਰਾਮਦ ਹੋਈਆਂ….. ਜਿਨ੍ਹਾਂ nu ਨੇੜਲੇ ਗੁਰਦੁਆਰਿਆਂ ਵਿਚ ਸਤਿਕਾਰ ਸਮੇਤ ਪਹੁੰਚਾਅ ਦਿੱਤਾ ਗਿਆ |