ਜਦੋਂ ਬਜੁਰਗ ਨੇ ਚੀਖਾਂ ਮਾਰ ਕੇ ਕਿਹਾ ਪੁਲਿਸ ਵਾਲਿਆਂ ਤੋਂ ਬੱਚੇ ਬਚਾਲੋ ਆਪਣੇ!! ਸ਼ੇਅਰ ਕਰੋ ਵੱਧ ਤੋਂ ਵੱਧ

220

CIA ਸਟਾਫ਼ ਫ਼ਰੀਦਕੋਟ ‘ਚ ਬੀਤੀ 18 ਮੲੀ ਨੂੰ ਕਰੀਬ 22 ਸਾਲ਼ ਦੇ ਨੌਜਵਾਨ ਦੇ ਮਾਰੇ ਜਾਣ ਦਾ ਪਤਾ ਲੱਗਾ ਹੈ । ੳੁਕਤ ਨੌਜਵਾਨ ਦੀ ਮੌਤ ਹੋਣ ਪਿੱਛੋਂ ੳੁਸਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਅਾ । ੳੁਸ ੳੁਪਰੰਤ CIA ੲਿੰਚਾਰਜ ਨਰਿੰਦਰ ਸਿੰਘ ਵੱਲੋਂ ਅਾਤਮ ਹੱਤਿਅਾ ਕਰ ਲੲੇ ਜਾਣ ਦੀ ਸੂਚਨਾ ਹੈ । ਤਾਜ਼ਾ ਤਫ਼ਤੀਸ਼ ਵਿੱਚ ਪੁਲਿਸ ਸਮੁੱਚਾ ਮਾਮਲਾ ਨਰਿੰਦਰ ਸਿੰਘ ਸਿਰ ਮੜ੍ਹ ਕੇ ਬਾਕੀ ਮੁਲਾਜ਼ਮਾਂ ਨੂੰ ਬਰੀ ਕਰ ਰਹੀ ਹੈ । ਪਤਾ ਲੱਗਾ ਹੈ ਕਿ ਮੁੱਢਲੀ ਤਫ਼ਤੀਸ਼ ਵਿੱਚ ੲਿਹ ਕਿਹਾ ਗਿਅਾ ਹੈ ਕਿ ੳੁਕਤ ਨੌਜਵਾਨ ਨੇ ਹਿਰਾਸਤ ਵਿੱਚ ਫ਼ਾਹਾ ਲੈ ਲਿਅਾ ਤੇ ੳੁਸ ਪਿੱਛੋਂ ਨਰਿੰਦਰ ਸਿੰਘ ਨੇ ੲਿਕੱਲਿਅਾਂ ਹੀ ੳੁਸ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ । ਤਫ਼ਤੀਸ਼ ਵਿੱਚ ਨੰਗਾ ਝੂਠ ਬੋਲ ਕੇ ਸਮੁੱਚੀ ਪੁਲਿਸ ਨੂੰ ਬਚਾੲਿਅਾ ਜਾ ਰਿਹਾ ਹੈ । 

1. ਪੁਲਿਸ ੲਿਹ ਦੱਸੇ ਕਿ ਜਦ ੳੁਹ ਲੜਕਾ ਅਾਪਣੇ ਅਾਪ ਨੂੰ ਫ਼ਾਹਾ ਲਗਾ ਰਿਹਾ ਸੀ ਤਾਂ ਸੰਤਰੀ ਕਿੱਥੇ ਸੀ? 2. ਪੁਲਿਸ ੲਿਹ ਦੱਸੇ ਕਿ 22 ਸਾਲਾ ਨੌਜਵਾਨ ਦੀ ਲਾਸ਼ ਪੁਲਿਸ ਹਿਰਾਸਤ ਵਿੱਚੋਂ ੲਿਕੱਲੇ ਨਰਿੰਦਰ ਸਿੰਘ ਨੇ ਕਿਵੇਂ ਗਾੲਿਬ ਕਰ ਦਿੱਤੀ ? ਕੀ ੲਿਹ ਸੂੲੀ ਸੀ, ਜਿਸਨੂੰ ਨਰਿੰਦਰ ਸਿੰਘ ਚੁੱਪ-ਚੁਪੀਤੇ ਜੇਬ ‘ਚ ਪਾ ਕੇ ਲੈ ਗਿਅਾ ? 3. ਅਾਖਰ ਜ਼ਿਲ੍ਹਾ ਪੁਲਿਸ ਬਾਕੀ ਭਾਗੀਦਾਰਾਂ ਨੂੰ ਕਿੳੁਂ ਬਚਾੳੁਣਾ ਚਾਹੁੰਦੀ ਹੈ ? 4. ੲਿਸ ਜ਼ੁਰਮ ਵਿੱਚ ਹੋਰ ਕੌਣ-ਕੌਣ ਸ਼ਾਮਲ ਸਨ ? ੲਿਸਨੂੰ ਭੇਦ ਕਿੳੁਂ ਬਣਾੲਿਅਾ ਹੋੲਿਅਾ ਹੈ ? 5. ਕੀ ਸੱਚਮੁੱਚ ਨਰਿੰਦਰ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ ਜਾਂ ੳੁਸ ਵੱਲੋਂ ਕੀਤੀ ਜਾਣ ਵਾਲ਼ੀ ਕਾਰਵਾੲੀ ਦੇ ਡਰੋਂ ੳੁਸਦਾ ਵੀ ਕਤਲ ਕਰ ਦਿੱਤਾ ਗਿਅੈ ? 6. ਜਿਸ ਤਰਾਂ ਸਾਰਾ ਮਾਮਲਾ ੲਿੰਸਪੈਕਟਰ ਨਰਿੰਦਰ ਸਿੰਘ ‘ਤੇ ਪਾੲਿਅਾ ਜਾ ਰਿਹੈ, ੳੁਸਤੋਂ ਨਰਿੰਦਰ ਸਿੰਘ ਦੀ “ਖ਼ੁਦਕੁਸ਼ੀ” ਵੀ ਸ਼ੱਕੀ ਜਾਪਦੀ ਹੈ । ੲਿਸ ਤਾਜ਼ਾ ਘਟਨਾ ਨੇ ੲਿੱਕ ਵਾਰ ਫ਼ਿਰ ਸਾਬਤ ਕਰ ਦਿੱਤਾ ਕਿ ਸੂਬੇ ਵਿੱਚ ਪੁਲਿਸ ਬਦਮਾਸ਼ੀ ‘ਤੇ ੳੁੱਤਰੀ ਹੋੲੀ ਹੈ ਤੇ CIA ਸਟਾਫ਼ ਪੁਲਿਸ ਗੁੰਡਾਗਰਦੀ ਦਾ ਕੇਂਦਰ ਬਣ ਚੁੱਕੇ ਹਨ । ਕਾਬਿਲ-ੲੇ-ਗ਼ੌਰ ਹੈ ਕਿ CIA ਸਟਾਫ਼ ਸਿੱਧੇ ਤੌਰ ‘ਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਅਧੀਨ ਹੁੰਦੇ ਹਨ, ਤੇ ੲਿਹ ਵੀ ਪਤਾ ਲੱਗਾ ਹੈ ਕਿ ਨਰਿੰਦਰ ਸਿੰਘ “ਖੁਦਕੁਸ਼ੀ” ਕਰਨ ਤੋਂ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ਼ ਕੇ ਅਾੲੇ ਸਨ ਤੇ ੲਿਸ ਮੁਲਾਕਾਤ ਦੌਰਾਨ ਮਾਹੌਲ ਤਲਖੀ ਵਾਲ਼ਾ ਰਿਹਾ ਸੀ । ਹੋ ਸਕਦੈ ਕਿ ਜ਼ਿਲ੍ਹਾ ਪੁਲਿਸ ਮੁਖੀ ਤੇ ੲਿੰਸਪੈਕਟਰ ਨਰਿੰਦਰ ਸਿੰਘ ਦੀ ਮੁਲਕਾਤ ਪਿੱਛੋਂ ਨਰਿੰਦਰ ਸਿੰਘ ਕਿਸੇ ਸਾਜਿਸ਼ ਦਾ ਸ਼ਿਕਾਰ ਹੋ ਗੲੇ ਹੋਣ । (Video : ਇਨਸਾਫ ਲੈਣ ਲਈ ਸੱਥ, ਅਕਾਦਮਿਕ ਫੌਰਮ ਆਫ਼ ਸਿੱਖ ਸਟੂਡੈਂਟਸ(AFSS) ਅਤੇ SFS ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦਾ Video ਵਿਦਿਆਰਥੀ ਕੇਂਦਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ )

ੲਿਸ ਮਾਮਲੇ ਦੀ ਜਾਂਚ ਨਿਰਪੱਖ ਤੌਰ ‘ਤੇ ਪੀਪਲ ਕਮਿਸ਼ਨ ਵੱਲੋਂ ਕਰਵਾੲੀ ਜਾਣੀ ਚਾਹੀਦੀ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਅਾੳੁਣਾ ਚਾਹੀਦਾ ਹੈ ।  ਜਿਸ ਤਰਾਂ ਕਾਹਲ਼ੀ-ਕਾਹਲ਼ੀ ਸਮੁੱਚਾ ਦੋਸ਼ ਨਰਿੰਦਰ ਸਿੰਘ ‘ਤੇ ਮੜ੍ਹਿਅਾ ਜਾ ਰਿਹਾ ਹੈ, ੳੁਸਤੋਂ ੲਿਸ ਮਾਮਲੇ ਵਿੱਚ ੳੁੱਚ ਅਹੁਦਿਅਾਂ ਦੀ ਸ਼ਮੂਲੀਅਤ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ । ਜਨਤਕ ਤੇ ੲਿਨਸਾਫ਼ ਪਸੰਦ ਜਥੇਬੰਦੀਅਾਂ ਨੂੰ ੲਿਸ ਮਾਮਲੇ ਖ਼ਿਲਾਫ਼ ਅਵਾਜ਼ ਚੁੱਕਣੀ ਚਾਹੀਦੀ ਹੈ । – ਹਰਪਿੰਦਰ ਸਿੰਘ ਕੋਟਕਪੂਰਾ ( ਦਰਬਾਰ – ੲੇ – ਖਾਲਸਾ) Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website. ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ Sikh Media Of Punjab