ਕਿਸਾਨਾਂ ਦੀ ਕਣਕ ਨੂੰ ਲੱਗੀ ਅੱਗ ਦਾ ਵੀ ਮਿਲੇ insurance | ਵੀਡੀਓ ਸ਼ੇਅਰ ਕਰਕੇ ਅਵਾਜ਼ ਬੁਲੰਦ ਕਰੋ

305

ਕਿਸਾਨਾਂ ਦੀ ਕਣਕ ਨੂੰ ਲੱਗੀ ਅੱਗ ਦਾ ਵੀ ਮਿਲੇ Insurance | ਵੀਡੀਓ ਸ਼ੇਅਰ ਕਰਕੇ ਅਵਾਜ਼ ਬੁਲੰਦ ਕਰੋ. ਬੀਤੇ ਦਿਨਾਂ ਵਿੱਚ ਲਗਾਤਾਰ ਕਣਕ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਹੀ ਪਿੰਡ ਮਾਝੀ ਵਿਖੇ ਬੀਤੇ ਕੱਲ੍ਹ (24-04-2018) ਨੂੰ ਕਣਕ ਨੂੰ ਅੱਗ ਲੱਗਣ ਕਾਰਨ ਤਕਰੀਬਨ 75 ਏਕੜ ਕਣਕ ਸੜ ਕੇ ਸੁਆਹ ਹੋ ਗਈ ਅਤੇ ਦੁਖਦਾਇਕ ਘਟਨਾ ਦੀ ਜਾਣਕਾਰੀ ਮਿਲਣ ਤੇ ਦਰਬਾਰ ਏ ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਦੁਆਰਾ ਖੇਤਾਂ ਵਿੱਚ ਜਾ ਕੇ ਬਿਜਲੀ ਮਹਿਕਮੇ ਦੇ ਮਾੜੇ ਪ੍ਰਬੰਧਾਂ ਬਾਰੇ ਦੱਸਿਆ ਗਿਆ ਅਤੇ ਤੁਰੰਤ JE ਨੂੰ ਠੀਕ ਕਰਨ ਲਈ ਕਿਹਾ ਗਿਆ|ਅਤੇ ਭਾਈ ਮਾਝੀ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦੀ ਫਸਲ ਦਾ ਵੀ ਇੰਸੋਰਸ ਹੋਣਾ ਚਾਹੀਦਾ | ਪਿੰਡ ਮਾਝੀ ਦੇ ਜੋਰਾ ਸਿੰਘ, ਲਾਲ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਤਾਰ ਸਿੰਘ ਆਦਿ ਕਿਸਾਨਾਂ ਦੇ ਲਗਭਗ 75 ਏਕੜ ਪੱਕੀ ਕਣਕ ਅੱਗ ਲੱਗਣ ਨਾਲ ਸੜ ਕੇ ਸਵਾਹ ਹੋ ਚੁੱਕੀ ਹੈ। ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ-ਏ-ਖਾਲਸਾ ਨੇ ਪੰਚਾਇਤ ਅਤੇ ਹੋਰ ਪਤਵੰਤਿਆਂ ਸੱਜਣਾਂ ਨੂੰ
ਪੀੜਤ ਪਰਿਵਾਰਾਂ ਲਈ ਮਦਦ ਕਰਨ ਲਈ ਪ੍ਰੇਰਿਤ ਕੀਤਾ। ਜਿਸ ਤੇ ਅਮਲ ਕਰਦਿਆਂ ਪਿੰਡ ਦੀ ਪੰਚਾਇਤ ਅਤੇ ਪਤਿਵੰਤੇ ਸੱਜਣਾਂ ਨੇ ਪੂਰੇ ਪਿੰਡ ਵਿੱਚੋਂ ਆਪੋ-ਆਪਣੀ ਸਮਰੱਥਾ ਅਨੁਸਾਰ ਕਣਕ ਤੂੜੀ ਅਤੇ ਰੁਪਏ ਇਕੱਠੇ ਕਰਕੇ ਸਬੰਧਿਤ ਪਰਿਵਾਰਾਂ ਵਿੱਚ ਵੰਡਣ ਲਈ ਸਰਬਸੰਮਤੀ ਨਾਲ ਫੈਸਲਾ ਲਿਆ ਹੈ। ਭਾਈ ਮਾਝੀ ਸਮੂਹ ਕਿਸਾਨਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਜੇਕਰ ਹਰ ਵਹੀਕਲ, ਸਿਹਤ ਆਦਿ ਦਾ ਇੰਸੋਰੈਸ਼ ਹੁੰਦਾ ਹੈ ਤਾਂ ਫਸਲ ਦੇ ਇੰਸੋਰੈਸ਼ ਲਈ ਵੀ ਕਿਸਾਨ ਭਾਈਚਾਰੇ ਨੂੰ ਇਕਮੁੱਠਤਾ ਨਾਲ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਮਜ਼ਬੀ ਅਤੇ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਲਈ ਬੇਨਤੀ ਵੀ ਕੀਤੀ। ਇਸ ਮੌਕੇ ਸਰਪੰਚ ਮਹਿੰਦਰਪਾਲ ਜੀ, ਮਹੇਸ਼ ਕੁਮਾਰ, ਜਸਪਾਲ ਸਿੰਘ, ਮਹਿੰਦਰ ਸਿੰਘ ਮਾਟਾ, ਚਮਕੌਰ ਸਿੰਘ, ਕਾਕਾ ਸਿੰਘ, ਛੱਜੂ ਸਿੰਘ, ਸਤਿਗੁਰ ਸਿੰਘ, ਦਰਸ਼ਨ ਸਿੰਘ, ਲਾਭ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਮਾਝੀ, ਸ਼ੰਕਰ ਦਾਸ, ਸਤਨਾਮ ਸਿੰਘ, ਬਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਨਗਰ ਨਿਵਾਸੀ ਹਾਜਰ ਸਨ।

ਅੱਗ ਓੲੇ ਅੱਗ … ਭਾੲੀ ਮਾਝੀ ਵੱਲੋ ਕਿਸਾਨਾਂ ਨੂੰ ਫਸਲਾਂ ਦੇ insurance ਲੲੀ ੲਿਕਮੁਠਤਾ ਨਾਲ ਅਵਾਜ ਬੁਲੰਦ ਕਰਨ ਦੀ ਅਪੀਲ

Posted by Bhai Harjinder Singh Majhi on Wednesday, 24 April 2019

2nd Video –

ਅੱਗ ਲੱਗਣ ਕਰਕੇ ਤਬਾਹ ਹੋੲੀ ਫਸਲ ਤੋ ਬਾਅਦ ਪਿੰਡ ਮਾਝੀ ਦੇ ਪਤਿਵੰਤਿਅਾਂ ਅਤੇ ਪੰਚਾੲਿਤ ਨੇ ਬੇਨਤੀ ਨੂੰ ਪ੍ਰਵਾਨ ਕਰਦਿਅਾਂ ੲਿਹ ਫੈਸਲਾ ਲਿਅਾ — ਭਾੲੀ ਮਾਝੀ

Posted by Bhai Harjinder Singh Majhi on Wednesday, 24 April 2019

ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)