ਦਰਬਾਰ ਏ ਖਾਲਸਾ ਦੇ ਮੁੱਖ ਦਫਤਰ ਦੀ ਅਰਦਾਸ ਉਪਰੰਤ ਸੁਰੂਆਤ – ਅੱਗੇ ਪੜੋ –

241

ਦਰਬਾਰ ਏ ਖਾਲਸਾ ਦਾ ਮੁੱਖ ਦਫਤਰ ਗੁਰੂ ਕਾ ਕੋਠਾ ਰੋਡ ਭਗਤਾ ਭਾਈ ਕਾ ਵਿਖੇ ਖੋਲਿਆ ਗਿਆ , ਇਸ ਸਮੇਂ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾੳਣ ਲਈ ਅੱਜ ਮੁੱਖ ਦਫਤਰ ਦੀ ਸੁਰੂਆਤ ਕਰ ਦਿੱਤੀ ਗਈ ਹੈ , ਜਿਸ ਵਿੱਚ ੧੦ ਵਜੇ ਤੋ ਲੈ ਕੇ ਸ਼ਾਮ ੫ ਵਜੇ ਤੱਕ ਭਾਈ ਬਲਵਿੰਦਰ ਸਿੰਘ ਡਿਊਟੀ ਤੇ ਹਾਜਰ ਰਹਿਣਗੇ , ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੀ ਪਿੰਡ ਪੱਧਰ ਤੋ ਲੈ ਕੇ ਜਿਲ੍ਹੇ ਪੱਧਰ ਤੱਕ ਜਥੇਬੰਦਕ ਢਾਂਚਾ ਬਣਾ ਦਿੱਤਾ ਜਾਵੇਗਾ , ਸਿਹਤ , ਐਜੂਕੇਸਨ , ਕੁਦਰਤੀ ਖੇਤੀ , ਰੁਜਗਾਰ , ਆਦਿ ਜਿਸ ਵੀ ਕਿੱਤੇ ਵਿੱਚ ਕੋਈ ਮੁਹਾਰਤ ਰੱਖਦਾ ਹੈ ਉਹ ਆਪਣੀਆਂ ਸੇਵਾਵਾਂ ਜਥੇਬੰਦੀ ਨੂੰ ਦੇਣੀਆਂ ਚਹੁੰਦਾ ਹੈ ਤਾਂ ੳਸ ਨੂੰ ਜੀ ਆਇਆਂ ਕਿਹਾ ਜਾਵੇਗਾ ਅਤੇ ਹਰ ਉਸਾਰੂ ਸੁਝਾਅ ਤੇ ਗੌਰ ਕੀਤਾ ਜਾਵੇਗਾ , ਦੇਸਾਂ ਵਿਦੇਸਾਂ ਵਿੱਚ ਬੈਠੇ ਸੂਝਵਾਨ ਵੀਰਾਂ ਨੂੰ ਭਾਈ ਮਾਝੀ ਨੇ ਈ ਮੇਲ ਰਾਂਹੀ ਆਪਣੀਆਂ ਸੇਵਾਵਾਂ , ਸੁਝਾਅ ਦੇਣ ਦੀ ਅਪੀਲ ਕੀਤੀ ਕਿ ਇਸ ਸਮੇਂ ਬਲਜੀਤ ਸਿੰਘ ਸ਼ੇਰਪੁਰ , ਗੁਰਮੀਤ ਸਿੰਘ ਦੱਲੂਵਾਲਾ , ਸਮਸੇਰ ਸਿੰਘ ਮਲੂਕਾ , ਸਿਵਕਰਮ ਸਿੰਘ ਭਾਈ ਰੂਪਾ , ਬੇਅੰਤ ਸਿੰਘ ਲੰਡੇ , ਲਸਕਾਰ ਸਿੰਘ ਗਾਜੀਆਣਾ , ਹਰਪਿੰਦਰ ਸਿੰਘ ਕੋਟਕਪੂਰਾ , ਕੁਲਦੀਪ ਸਿੰਘ ਮਧੇਕੇ , ਡਾਕਟਰ ਰਾਜਵੀਰ ਸਿੰਘ ਰੌਤਾ , ਮੰਗਲ ਸਿੰਘ ਕੌਮੀ ਸੋਚ , ਬਲਵਿੰਦਰ ਸਿੰਘ ਭੋਡੀਪੁਰਾ , ਬਿੰਦਰ ਸਿੰਘ ਕਾਂਗੜ , ਗੁਰਪ੍ਰੀਤ ਸਿੰਘ ਸਲਾਬਤਪੁਰਾ , ਦਰਸਨ ਸਿੰਘ ਮਹਿਰਾਜ , ਮੁਖਤਿਆਰ ਸਿੰਘ ਜਲਾਲ ,ਬਲਵਿੰਦਰ ਸਿੰਘ ਜੰਗੀਆਣਾ , ਜਗਤਾਰ ਸਿੰਘ ਕੋਇਰ ਸਿੰਘ ਵਾਲਾ , ਜਸਪਿੰਦਰ ਸਿੰਘ ਮਧੇਕੇ ਆਦਿ ਹਾਜਰ ਸਨ