ਅੰਗਰੇਜ਼ੀ ਦੇ ਪੇਪਰ ‘ਚ ਵਿਦਿਆਰਥੀ ਨੇ ਪੰਜਾਬੀ ‘ਚ ਲਿਖਿਆ ਹੋਸ਼ ਉਡਾਊ ਨੋਟ – ਅੱਗੇ ਜਰੂਰ ਪੜੋ । ਸ਼ੇਅਰ ਕਰੋ ਜੀ

1123

ਅੰਗਰੇਜ਼ੀ ਦੇ ਪੇਪਰ ‘ਚ ਵਿਦਿਆਰਥੀ ਨੇ ਪੰਜਾਬੀ ‘ਚ ਲਿਖਿਆ ਹੋਸ਼ ਉਡਾਊ ਨੋਟ ਸਭ ਦੇ ਉੱਡ ਗਏ ਹੋਸ਼ ! ਚੈੱਕਰ ਦੀਆਂ ਅੱਖਾਂ ਰਹਿ ਗਈਆਂ ਅੱਡੀਆਂ – ਸੋਸ਼ਲ ਮੀਡੀਆ ਤੇ ਸਕੂਲੀ ਵਿਦਿਆਰਥੀ ਦਾ ਪੇਪਰ ਵਾਇਰਲ ਪੇਪਰ ਚ ਸਰਕਾਰ ਦੀ ਪਾਸ ਕਰਨ ਦੀ ਨੀਤੀ ਨੂੰ ਕੋਸਿਆ| ਬਾਦਲ ਸਰਕਾਰ ਨੇ ਕੀਤਾ ਸੀ ਅੱਠਵੀਂ ਤੱਕ ਪਾਸ ਕਰਨ ਦਾ ਫ਼ੈਸਲਾ ਦਸਵੀਂ ਜਮਾਤ ਦੇ ਪੇਪਰ ਚ ਹੋਈ ਸਖ਼ਤਾਈ ਤੋਂ ਪ੍ਰੇਸ਼ਾਨ ਵਿਦਿਆਰਥੀ| ਅਤੇ ਵਿਦਿਆਰਥੀ ਵੱਲੋਂ ਜੋ ਆਪਣੀ ਉੱਤਰ ਕਾਪੀ ਵਿੱਚ ਲਿਖਿਆ ਗਿਆ ਆਓ ਅਸੀਂ ਤੁਹਾਨੂੰ ਉਹ ਦੱਸਦੇ ਹਾਂ ਅੱਗੇ ਸਾਰਾ ਧਿਆਨ ਨਾਲ ਪੜ੍ਹਨਾ ਜੀ – ਜਰੂਰੀ ਬੇਨਤੀ – ਕ੍ਰਿਪਾ ਕਰਕੇ ਮੇਰੀ ਇਹ ਬੇਨਤੀ ਧਿਆਨ ਨਾਲ ਪੜ੍ਹੋ ਮੇਰੇ ਨਾਲ ਛੋਟੀਆਂ ਕਲਾਸਾਂ ਵਿੱਚ ਕੀ ਹੋਇਆ ਤੇ ਮੇਰਿਆਂ ਸਾਥੀਆਂ ਨਾਲ ਤੇ ਜਿਹੜਾ ਬੱਚਿਆਂ ਨਾਲ ਹੋ ਰਿਹਾ ਹੈ| ਜਿਹੜੀ ਸਾਡੀ ਪੜ੍ਹਨ ਦੀ ਉਮਰ ਸੀ ਉਦੋਂ ਸਾਨੂੰ ਅਗਲੀਆਂ ਕਲਾਸਾਂ ਵਿੱਚ ਕਰ ਦਿੱਤਾ ਜਾਂਦਾ ਤਾਂ ਤੁਸੀਂ ਦੱਸੋ ਕਿ ਫੇਰ ਸਾਨੂੰ ਪੜ੍ਹਨ ਦੀ ਕੋਈ ਜ਼ਰੂਰਤ ਸੀ| ਅੱਜ ਮੈਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਤੇ ਲਿਖਣੀ ਵੀ ਨਹੀਂ ਆਉਂਦੀ ਮੈਂ ਕੀ ਪਾਸ ਹੋਊਂਗਾ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਪਾਸ ਕਰੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਕੁਝ ਮੇਰੇ ਨਾਲ ਛੋਟੀਆਂ ਕਲਾਸਾਂ ਵਿੱਚ ਹੋਇਆ ਉਹ ਹੁਣ ਕਿਉਂ ਨਹੀਂ ਕਰਦੇ ਕੀ ਮੇਰੀ ਜ਼ਿੰਦਗੀ ਖਰਾਬ ਕਰਨ ਲਈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਦਸ ਕਲਾਸ ਬੋਰਡ ਦੀ ਕਰਕੇ ਫੁੱਲ ਸਖ਼ਤਾਈ ਕਰਕੇ ਬੱਚਿਆਂ ਨੂੰ ਫੇਲ ਕਰਿਆ ਜਾ ਰਿਹਾ ਹੈ| ਤਾਂ ਇਹ ਪਹਿਲੀ ਦੂਜੀ ਕਲਾਸ ਵਿੱਚ ਕਿਉਂ ਨਹੀਂ ਚੰਗਾ ਜੀ ਧੰਨਵਾਦ| ਮੈਂ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕੀ ਮੇਰੇ ਵਾਂਗ ਹੋਰ ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਕਰਿਓ ਆਪਾਂ ਇਸ ਦੁਨੀਆਂ ਤੇ ਇੱਕ ਵਾਰੀ ਹੀ ਆਉਣਾ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦਾ ਆਪਾਂ ਨੂੰ ਕੋਈ ਹੱਕ ਨਹੀਂ ਧੰਨਵਾਦ|