ਪੰਜਾਬ ਪੁਲਸ ਦੀ ਕਰਤੂਤ – ਔਰਤ ਨੂੰ ਜੀਪ ‘ਤੇ ਬੰਨ੍ਹ ਘੁਮਾਇਆ ਪਿੰਡ ‘ਚ ਵੇਖੋ ਲਾਈਵ ਵੀਡੀਓ । ਸ਼ੇਅਰ ਕਰੋ

320

ਅੰਮ੍ਰਿਤਸਰ ਦੇ ਪਿੰਡ ਸ਼ਹਿਜਾਦਾ ਦੀ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਸ ‘ਚ ਪੰਜਾਬ ਪੁਲੀਸ ਦੇ ਕ੍ਰਾਈਮ ਵਿੰਗ ਅੰਮ੍ਰਿਤਸਰ ਵੱਲੋਂ ਇੱਕ ਔਰਤ ਨੂੰ ਆਪਣੀ ਪੁਲੀਸ ਜੀਪ ਦੀ ਛੱਤ ‘ਤੇ ਬੰਨ੍ਹ ਕੇ ਪਿੰਡ ‘ਚ ਘੁਮਾਇਆ ਗਿਆ ਤੇ ਜਦੋਂ ਪਿੰਡ ਵਾਲਿਆਂ ਨੇ ਇਸ ਗੱਲ ਦਾ ਵਿਰੋਧ ਕਰਦੀਆਂ ਜੀਪ ਦਾ ਪਿੱਛਾ ਕੀਤਾ ਤਾਂ ਜੀਪ ਭਜਾ ਕੇ ਚਵਿੰਡਾ ਦੇਵੀ ਬਾਈਪਾਸ ਕੋਲ ਲਿਜਾ ਕੇ ਸੁੱਟ ਦਿੱਤਾ। ਜਿਸ ਨਾਲ ਪੀੜਤ ਔਰਤ ਦਾ ਗੁੱਟ ਟੁੱਟ ਗਿਆ। ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕ੍ਰਾੲੀਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਪਿੰਡ ਸ਼ਹਿਜਾਦਾ ਦੇ ਇਕ ਸ਼ਖਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਅਤੇ ਜਦੋਂ ਉਹ ਵਿਅਕਤੀ ਘਰ ‘ਚ ਨਾ ਮਿਲਿਆਤਾਂ ਉਨ੍ਹਾਂ ਨੇ ਘਰ ਦੀ ਔਰਤ ਨੂੰ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਦਿੱਤਾ ਤੇ ਪਿੰਡ ਘੁਮਾ ਕੇ ਜ਼ਲੀਲ ਕੀਤਾ। ਪੀੜਤ ਅੌਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਹਿਜਾਦਾ ਨੇ ਤਮਾਮ ਘਟਨਾ ਦਾ ਵਰਨਣ ਕਰਦਿਆਂ ਦੱਸਿਆ ਕਿ22 ਸਤੰਬਰ ਨੂੰ ਪੁਲੀਸ ਉਸਦੇ ਘਰਵਾਲੇ ਨੂੰ ਜ਼ਬਰਦਸਤੀ ਚੁੱਕਣ ਆਈ ਸੀ ਤੇ ਜਦੋਂ ਉਸਦੇ ਘਰਦਿਆਂ ਵੱਲੋਂ ਪੁਲੀਸ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਤਾਂ ਪੁਲੀਸ ਅਧਿਕਾਰੀਅਾਂ ਨੇ ਘਰ ‘ਚ ਔਰਤਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦੁਬਾਰਾ ਫਿਰ ਕ੍ਰਾੲੀਮ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਦਾਖਲ ਹੋਈ ਤੇ ਘਰ ‘ਚ ਕੋਈ ਮਰਦ ਨਾ ਦੇਖ ਔਰਤ ਨਾਲ ਜ਼ਬਰਦਸਤੀ ਕਰ ਜਲੀਲ ਕੀਤਾ। ਜਿਸਤੋਂ ਬਾਅਦ ਪੀੜਤ ਮਹਿਲਾ ਦੇ ਦੋਸ਼ ਹਨ ਕਿ ਪੁਲੀਸ ਨੇ ਉਸਨੂੰ ਜੀਪ ‘ਤੇ ਬਿਠਾ ਲਿਆ ਅਤੇ ਕਸਬਾ ਚਵਿੰਡਾ ਦੇਵੀ ਬਾਈਪਾਸ ਮੋੜ ‘ਤੇ ਚਲਦੀ ਜੀਪ ਤੋਂ ਉਸਨੂੰ ਸੁੱਟ ਦਿੱਤਾ। ਜਿਸ ਕਾਰਨ ਪੀੜਤ ਜਸਵਿੰਦਰ ਕੌਰ ਦਾ ਗੁੱਟ ਟੁੱਟ ਗਿਆ ਤੇ ਹੋਰ ਵੀ ਗੁੱਝੀਆਂ ਸੱਟਾਂ ਲੱਗੀਅਾਂ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੀਪ ‘ਤੇ ਇੱਕ ਔਰਤ ਲੰਮੀ ਪਈ ਨਜ਼ਰ ਆ ਰਹੀ ਹੈ। ਘਟਨਾ ਸਬੰਧੀ ਡੀ.ਐੱਸ.ਪੀ. ਮਜੀਠਾ ਨਿਰਲੇਪ ਸਿੰਘ ਤੇ ਐੱਸ.ਐੱਚ.ਓ. ਕੱਥੂਨੰਗਲ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚ ਕੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਾਰੇ ਮਾਮਲੇ ਸਬੰਧੀ ਉੇੱਚ ਅਧਿਕਾਰੀਅਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਅੱਗੇ ਕਿਹਾ ਕਿ ਜ਼ਖਮੀ ਅੌਰਤ ਦੀ ਮੈਡੀਕਲ ਰਿਪੋਰਟ ਆਉਣ ’ਤੇ ਮਾਮਲਾ ਦਰਜ ਕੀਤਾ ਜਾਵੇਗਾ । ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ|

ਅੰਮ੍ਰਿਤਸਰ ਪੁਲਿਸ ਦਾ ਸ਼ਰਮਨਾਕ ਕਾਰਾ

ਅੰਮ੍ਰਿਤਸਰ ਪੁਲਿਸ ਦਾ ਸ਼ਰਮਨਾਕ ਕਾਰਾ ਔਰਤ ਨੂੰ ਗੱਡੀ ਦੀ ਛੱਤ ਤੇ ਬਿਠਾ ਕੇ ਪਿੰਡ 'ਚ ਘੁਮਾਇਆ,ਫਿਰ ਸੁੱਟਿਆਹੋਰ ਅਪਡੇਟ ਲਈ Info Singh Youtube ਚੈਨਲ Subscribe ਕਰ ਲਵੋ ਜੀ

Posted by Info Singh on Wednesday, 26 September 2018