ਦੇਖੋ ਇੱਕ ਨਵੀਂ ਕਿਸਮ ਦੀ ਬੁੱਤਪ੍ਰਸਤੀ (ਬਿਜਲਈ ਬੁੱਤਪ੍ਰਸਤੀ) ਦੇ ਖਿਲ਼ਾਫ ਜ਼ਬਰਦਸਤ ਰੋਸ…| ਵੀਡੀਓ | ਸ਼ੇਅਰ ਕਰੋ

210

ਨੀਮ ਇਤਿਹਾਸਕਾਰਾਂ ਤੇ ਨਿਗੁਣੇ ਇਖਲਾਕ ਵਾਲੇ ਕਲਾਕਾਰਾਂ, ਨੀਵੀਂ ਪੱਧਰ ਦੇ ਲੇਖਕਾਂ ਅਤੇ ਡਇਰਕੈਟਰਾਂ ਨੇ ਸਿਖ ਜੀਵਨ ਦੀ ਪਵਿਤਰਤਾ ਨੂੰ ਨਾਟਕ ਅਤੇ ਫਿਲਮਾਂ ਦੇ ਰੋਗੀ ਜੀਵਨ ਵਿਚ ਪਲਟ ਦਿਤਾ ਹੈ, ਜਿਹਨਾਂ ਦਾ ਤਿਆਗ ਕਰਨਾ ਤੁਹਾਡੇ ਉਚੇ ਤੇ ਅਟੱਲ ਅਦਰਸ਼ ਦਾ ਹੀ ਇਕ ਭਾਗ ਹੈ।ਰੰਗ ਮੰਚ ਉਤੇ ਖੇਡਣ ਦੇ ਨੁਕਤੇ ਤੋਂ ਲਿਖੇ ਨਾਟਕਾਂ ਤੇ ਫਿਲਮਾਂ ਵਿਚ ਗੁਰੂ ਜੀਵਨਾਂ,ਗੁਰਬਾਣੀ ਅਤੇ ਅਭਿਨੈ ਦਾ ਸੰਯੋਗ,ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਖਾਲਸਾ ਪੰਥ ਲਈ ਰੂਹਾਨੀ ਖੁਦਕੁਸ਼ੀ ਸਾਬਤ ਹੋਣਗੇ। ~ ਪ੍ਰੋ. ਹਰਿੰਦਰ ਸਿੰਘ ਮਹਿਬੂਬਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵੱਲੋਂ ਗੁਰੂ ਸਾਹਿਬ ਨੂੰ ਕਾਰਟੂਨ ਰੂਪ ਵਿਚ ਵਖਾ ਕੇ ਬੇਅਦਬੀ ਕਰਨ ਵਾਲੀ ਫਿਲਮ “ਦਾਸਤਾਨ ਏ ਮੀਰੀ-ਪੀਰੀ” ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਅੰਗਰੇਜੀ ਤੇ ਪੰਜਾਬੀ ਭਾਸ਼ਾ ਵਿਚ ਵਿਦਿਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ਉੱਤੇ ਦਾਸਤਾਨ ਏ ਮੀਰੀ-ਪੀਰੀ ‘ਤੇ ਪਾਬੰਦੀ ਦੀ ਮੰਗ ਲਈ ਸਿੱਖੀ ਨੁਕਤਾ ਨਜਰ ਤੋਂ ਸਿਧਾਂਤਕ ਤੁੱਕਾਂ ਲਿਖੀਆਂ ਗਈਆਂ ਸਨ। – ਜੇ ਇਹ ਫਿਲਮ ਰਿਲੀਜ਼ ਹੋ ਗਈ ਤਾਂ ਇਸ ਦੀ ਕਾਮਯਾਬੀ ਵੇਖਕੇ ਹੋਰ ਫਿਲਮਾਂ ਜਰੂਰ ਸ਼ੁਰੂ ਹੋ ਜਾਣੀਆਂ ਨੇ । ਅਗਲੀ ਫਿਲਮ ਚ ਗੁਰੂ ਸਾਹਿਬ ਵਟਾਲੇ ਜੰਞ ਲੈ ਕੇ ਜਾਂਦੇ ਦਿਖਣਗੇ। ਇੱਥੇ ਇੱਕ ਰੋਮਾਂਟਿਕ ਗੀਤ ਵੀ ਮਿਲ ਸਕਦਾ। ਗੁਰੂ ਸਾਹਿਬ ਦੇ ਉਦਾਸੀਆਂ ਤੇ ਜਾਣ ਮਗਰੋਂ ਮਾਤਾ ਜੀ ਦਾ ਵਿਛੋੜੇ ਨੂੰ ਚਿਤਰਦਾ ਉਦਾਸ ਗੀਤ ਵੀ ਹੋਊ। ਇਹ ਕਿੱਥੇ ਜਾ ਮੁੱਕੂ ਇਹ ਸਾਡੀ ਕਲਪਨਾ ਤੋਂ ਪਰੇ ਆ। ਕੋਈ ਨਾਟਕ ਮੰਡਲੀ ਵਾਲੇ ਗੁਰੂ ਸਾਹਿਬਾਨ ਤੇ ਨਾਟਕ ਕਰਨਾ ਚਾਹੁੰਦੇ ਹੋਣਗੇ । ਫਿਲਮ ਆਉਣ ਤੋਂ ਬਾਅਦ ਕੀ ਕਹਿ ਕੇ ਰੋਕੋਗੇ?? ਨਾਟਕ ਲਈ ਕਲਾਕਾਰ ਮੰਡਲੀ ਤੋਂ ਬਾਹਰਲੇ ਨਹੀਂ ਹੁੰਦੇ। ਰੋਲ ਮੁਤਾਬਿਕ ਵੰਡ ਦਿੱਤੇ ਜਾਂਦੇ ਨੇ। ਬ੍ਰੇਕ ਚ ਸੈੱਟ ਮਗਰ ਜਾ ਕੇ ਤੁਸੀਂ ਚਾਹ ਪੀਂਦੇ ਗੁਰੂ ਤੋਂ ਅਸ਼ੀਰਵਾਦ ਵੀ ਲੈ ਸਕਦੇ ਹੋਵੋਗੇ। ਨਾਟਕ ਚ ਗੁਰੂ ਸਾਹਿਬਾਨ ਦੇ ਦੋ ਚਾਰ ‘ਪੰਚ’ ਵੀ ਹੋਣਗੇ, ਹਸਾਉਣ ਨੂੰ। ਗੁਰਮੁਖੋ ਜਲੀਲ ਬੜੇ ਹੋਵਾਂਗੇ। ਅਗਲੀ ਪੁਸ਼ਤ ਜਦੋਂ ਫਿਲਮਾਂ ਦੇ ਚਲਣ ਬਾਰੇ ਖੋਜੂਗੀ ਤਾਂ ਲਾਹਨਤਾਂ ਨਾ ਪਾਉਣਗੇ ਕਿ “ਜਦੋਂ ਇਹ ਹੋਣ ਡਿਆ ਸੀ ਤੁਹੀਂ ਕੀ ਕਰਨ ਡਏ ਸੀ??

” ਫਿਲਮ ਸੋਮਣੀ ਕਮੇਟੀ ਨੇ ਨਹੀਂ ਰੋਕਣੀ। ਕਈ ਭੋਲੂ ਅਜੇ ਵੀ ਲੋਂਗੋਵਾਲ ਤੇ ਰੂਪ ਚੰਦ ਵੱਲ ਨਜ਼ਰਾਂ ਗੱਡ ਕੇ ਬੈਠੇ ਨੇ। ਇਹ ਪੰਥ ਦੀ ਸੇਵਾ ਏ ਆਪ ਕਰਨੀ ਪੈਣੀ ਆ। ਕਮੇਟੀ ਦੇ ਮੈਂਬਰ ਤੁਸੀਂ ਚੁਣੇ ਆ। ਤੁਹਾਨੂੰ ਪਤਾ ਉਹ ਕਿੱਦਾਂ ਚੁਣੇ ਗਏ ਤੇ ਕਿੱਦਾਂ ਦੀ ਕਰਤੂਤ ਦੇ ਮਾਲਕ ਨੇ। ਲੰਗਾਹ ਵੀ ਕਮੇਟੀ ਮੈਂਬਰ ਆ। ਇਹ ਸੋਚਦੇ ਰਹੇ ਕਿ ਇਹ ਕਮੇਟੀ ਜਾਂ ਟਕਸਾਲ ਜਾਂ ਕਿਸੇ ਬਾਬੇ ਜਾਂ ਪ੍ਰਚਾਰਕ ਨੇ ਡੱਕ ਲੈਣੀ ਆਂ ਤਾਂ ਤੁਹਾਡਾ ਭੁਲੇਖਾ। ਇਹਨਾਂ ਚੋਂ ਕਿਸੇ ਨੇ ਬਿਆਨ ਤੱਕ ਨਹੀਂ ਦੇਣਾ ਨਾ ਹੀ ਦਿੱਤਾ ਏ। ਇਹ ਕੌਮ ਦੇ ਪਿੰਡੇ ਦੀਆਂ ਜੋਕਾਂ ਨੇ।ਅਸੀਂ ਆਪਣਾ ਫਰਜ ਨਿਭਾਈਏ।- ਸਨਦੀਪ ਤੇਜਾ | Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website. ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ |