ਹਰਿਆਣਾ ਸੇਵਾ ਕਮਿਸ਼ਨ ਦੇ ਇਮਤਿਹਾਨ ਵਿਚ ਧਾਰਮਿਕ ਚਿੰਨ੍ਹ ਪਹਿਨਣ ਤੇ ਪਾਬੰਦੀ | ਵੀਡੀਓ ਨੂੰ ਅੱਗੇ ਹੋਰਨਾਂ ਤੱਕ ਸ਼ੇਅਰ ਕਰੋ

464

ਹਰਿਆਣਾ ‘ਚ ਸਿਵਲ ਸੇਵਾਵਾਂ ਦੀ ਭਲਕੇ ਯਾਨੀ 31-3-2019  ਨੂੰ ਹੋਣ ਵਾਲੀ ਪ੍ਰੀਖਿਆ ਮੌਕੇ ਕੇਂਦਰਾਂ ਵਿੱਚ ਸਿੱਖੀ ਕਕਾਰਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਆਪਣੇ ਆਪ ਨੂੰ ਬਹੁ-ਪਛਾਣੀ ਦੇਸ਼ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਜ਼ਮੂਹਰੀ ਦੇਸ਼ ਕਹਿਣ ਵਾਲੇ ਭਾਰਤ ਵਿੱਚ ਪਿੱਛਲੇ ਲੰਮੇ ਸਮੇਂ ਤੋਂ ਇਹ ਵਰਤਾਰਾ ਆਮ ਹੋ ਗਿਆ ਹੈ। ਜਦੋਂ ਵੱਖੋ-ਵੱਖ ਨੌਕਰੀਆਂ ਲਈ ਹੁੰਦੀਆਂ ਮੁਕਾਬਲਾ ਪ੍ਰੀਖਿਆਵਾਂ ( Competitive Exams) ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਧਾਰਮਿਕ ਚਿੰਨ੍ਹ ਪਾਕੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ।

ਕੱਲ ਨੂੰ ਹੋਣ ਜਾ ਰਹੇ ਹਰਿਆਣਾ ਸਿਵਲ ਸਰਵਿਸਸ ਦੇ ਪੇਪਰ ਵਿੱਚ ਵੀ ਇਹੀ ਨੋਟੀਫਿਕੇਸ਼ਨ ਆਇਆ ਹੈ ਕਿ ਪੇਪਰ ਦੌਰਾਨ ਤੁਸੀਂ ਕੋਈ ਵੀ ਧਾਰਮਿਕ ਚਿੰਨ੍ਹ ਨਹੀਂ ਪਾ ਸਕਦੇ। ਇਹ ਖਾਸ ਧਾਰਮਿਕ ਪਛਾਣ ਰੱਖਣ ਵਾਲੀਆਂ ਕੌਮਾਂ (ਖਾਸ ਤੌਰ ‘ਤੇ ਸਿੱਖ ਕੌਮ) ਨੂੰ ਤੰਗ ਕਰਨ ਦਾ ਇੱਕ ਹੋਰ ਕੋਝਾ ਢੰਗ ਹੈ। ਉਨ੍ਹਾਂ ਪ੍ਰੀਖਿਆ ਕੇਂਦਰ ਵਿੱਚ ਕਕਾਰਾਂ ‘ਤੇ ਪਾਬੰਦੀ ਲਾਉਣ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਪਾਨ ਕਰਵਾ ਕੇ ਆਪਣੇ ਖਾਲਸੇ ਨੂੰ ਪੰਜਾਂ ਕਕਾਰਾਂ ਕਛਿਹਰਾ, ਕੜ੍ਹਾ, ਕ੍ਰਿਪਾਨ, ਕੰਘਾ ਤੇ ਕੇਸਾਂ ਦਾ ਧਾਰਨੀ ਹੋਣ ਲਈ ਪ੍ਰੇਰਿਆ ਗਿਆ ਸੀ, ਜੋ ਉਹ ਆਪਣੇ ਸਰੀਰ ਤੋਂ ਕਦੇ ਵੀ ਵੱਖ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਕਕਾਰਾਂ ਵਿਚੋਂ ਕ੍ਰਿਪਾਨ ਤੇ ਕੜਾ ਵੀ ਮੈਟਲ ਦਾ ਬਣਿਆ ਹੁੰਦਾ ਹੈ, ਜੋ ਸਿੱਖ ਕੋਡ ਆਫ਼ ਕੰਡਕਟ (ਰਹਿਤ ਮਰਯਾਦਾ) ਅਨੁਸਾਰ ਅਲੱਗ ਨਹੀਂ ਕੀਤਾ ਜਾ ਸਕਦਾ। ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਬੀਤੀ 26 ਮਾਰਚ ਨੂੰ ਉਮੀਦਵਾਰਾਂ ਨੂੰ ਕੁਝ ਵਸਤਾਂ ਪ੍ਰੀਖਿਆ ਕੇਂਦਰਾਂ ਵਿੱਚ ਨਾ ਲਿਆਉਣ ਜਾਂ ਪਹਿਣਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਨਵ-ਵਿਆਹੀਆਂ ਦੇ ਚੂੜੇ, ਗਹਿਣੇ ਆਦਿ ਤੋਂ ਲੈਕੇ ਕਿਸੇ ਵੀ ਕਿਸਮ ਦੇ ਧਾਰਮਿਕ ਚਿੰਨ੍ਹ ਨੂੰ ਨਾ ਧਾਰਨ ਕਰਨ ਲਈ ਕਿਹਾ ਗਿਆ ਹੈ। ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ