ਸਿੱਖ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਧਾਰਮਿਕ ਚਿੰਨ੍ਹਾ ਦੇ ਪਬੰਦੀ ਭਾਰੀ ਦਬਾਅ ਕਾਰਨ ਹਟਾ ਦਿੱਤੀ ਗਈ

443

ਸਿੱਖ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਧਾਰਮਿਕ ਚਿੰਨ੍ਹਾ ਦੇ ਪਬੰਦੀ ਭਾਰੀ ਦਬਾਅ ਕਾਰਨ ਹਟਾ ਦਿੱਤੀ ਗਈ| ਹਰਿਆਣਾ ਸਿਵਲ ਸੇਵਾਂਵਾਂ ਵੱਲੋਂ ਲਏ ਜਾ ਰਹੇ ਇਮਤਿਹਾਨ ਵਿੱਚ ਵਿਦਿਆਰਥੀਆਂ ਨੂੰ ਧਾਰਮਿਕ ਚਿੰਨ੍ਹ ਨਾ ਪਹਿਨਣ ਦੇ ਆਏ ਨੋਟਸ ‘ਤੇ ਤਿੱਖਾ ਪ੍ਰਤਿਕਰਨ ਕੀਤਾ ਗਿਆ। ਇਹ ਪ੍ਰਤਿਕਰਨ ਸਿਰਫ਼ ਪੇਪਰ ਵਿਚ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਵੱਲੋਂ ਹੀ ਨਹੀਂ ਕੀਤਾ ਗਿਆ। ਸਗੋਂ ਕਈ ਹੋਰ ਸਿਰਮੌਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ Notification ਦਾ ਸਖਤ ਵਿਰੋਧ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਵਿੱਚਲੇ ਵਿਦਿਆਰਥੀ ਜਥੇਬੰਦੀਆਂ ਅਕਾਦਮਿਕ ਫੌਰਮ ਆਫ਼ ਸਿੱਖ ਸਟੂਡੈਂਟਸ ਅਤੇ ਸੱਥ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਵਕੀਲ ਚਰਨਪਾਲ ਸਿੰਘ ਬਾਗੜੀ ਵੱਲੋਂ ਵੀ ਪੰਜਾਬ ਹਰਿਆਣਾ ਉੱਚ-ਅਦਾਲਤ (ਹਾਈ ਕੋਰਟ) ਵਿੱਚ PIL ਲਗਾਈ ਗਈ। 

ਉੱਚ ਅਦਾਲਤ ਵੱਲੋਂ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਫੈਂਸਲਾ ਸੁਣਾਇਆ ਗਿਆ। ਦੂਜੇ ਪਾਸੇ ਸਾਰੇ ਪਾਸਿਓਂ ਬਣੇ ਦਬਾਅ ਕਾਰਣ ਹਰਿਆਣਾ ਲੋਕ ਸੇਵਾਂਵਾਂ ਕਮਿਸ਼ਨ ਵੱਲੋਂ ਪਹਿਲਾਂ ਦੇ ਨੋਟਸ ਵਿਚਲੇ ਕਾਲਮ ਨੰਬਰ 2 ਉੱਤੇ ਦੁਬਾਰੇ ਗੌਰ ਕਰਦੇਂ ਹੋਏ, ਸਾਰੇ ਵਿਦਿਆਰਥੀਆਂ ਨੂੰ ਧਾਰਮਿਕ ਚਿੰਨ੍ਹ ਪਹਿਣਕੇ ਪੇਪਰ ਦੇਣ ਦੀ ਆਗਿਆ ਦੇ ਦਿੱਤੀ ਗਈ। ਸਾਰੇ ਵਿਦਿਆਰਥੀਆਂ ਵਲੋਂ ਪੰਥ ਦੀਆਂ ਸਿਰਮੌਰ ਸੰਸਥਾਵਾਂ ਦਾ ਇੰਝ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹਨ ‘ਤੇ ਉਚੇਚਾ ਧੰਨਵਾਦ ਕੀਤਾ ਗਿਆ। ਇਸ ਵਿਰੋਧ ਦੇ ਚਲਦਿਆਂ ਹਰਿਆਣਾ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਧਰਮ ਨਾਲ ਸਬੰਧਿਤ ਵਸਤਾਂ ਸਮੇਤ ਇਮਤਿਹਾਨ ਦੇਣ ਤੋਂ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ। ਹਰਿਆਣਾ ਸਰਕਾਰ ਦੇ ਪੁਰਾਣੇ ਹੁਕਮ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਖ ਵਿਦਿਆਰਥੀ ਕਕਾਰਾਂ ਸਮੇਤ ਇਮਤਿਹਾਨ ਵਿੱਚ ਬੈਠ ਸਕਦੇ ਹਨ ਅਤੇ  ਨਾਲ ਹੀ ਹੁਕਮ ਜਾਰੀ ਕੀਤੇ ਕਿ ਸਿੱਖ ਵਿਦਿਆਰਥੀਆਂ ਨੂੰ ਸਵੇਰੇ 08.30 ਵਜੇ ਇਮਤਿਹਾਨ ਕੇਂਦਰ ਵਿਖੇ ਪਹੁੰਚਣਾ ਪਵੇਗਾ ਤਾਂ ਕਿ ਇਮਤਿਹਾਨ ਕੇਂਦਰ ਬਾਹਰ ਪ੍ਰਸ਼ਾਸਨ ਵਿਦਿਆਰਥੀਆਂ ਦੀ ਸਹੀ ਢੰਗ ਨਾਲ ਜਾਂਚ ਕਰ ਸਕੇ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।