ਭਿੰਡਰਾਂ ਵਾਲਿਆਂ ਦੀ ਫੋਟੋ ਲਾਹੋ ਤਾਂ ਹੀ ਆਵਾਂਗਾ ਗੁਰਦੁਆਰੇ – ਮਨੋਹਰ ਲਾਲ | ਵੇਖੋ ਵੀਡੀਓ । ਸ਼ੇਅਰ ਕਰੋ

505

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ੁੱਕਰਵਾਰ ਨੂੰ ਕਰਨਾਲ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰਨ ਨਿਕਲੇ। ਮੁੱਖ ਮੰਤਰੀ ਨੇ ਇਸ ਦੌਰਾਨ ਕਈ ਪਿੰਡਾ ਦਾ ਦੌਰਾ ਕੀਤਾ, ਉਥੇ ਹੀ ਕਰਨਾਲ ਦੇ ਪਿੰਡ ਡਾਚਰ ‘ਚ ਵੀ ਮੁੱਖ ਮੰਤਰੀ ਦੇ ਪਹੁੰਚਣ ਦੀ ਤਿਆਰੀ ਚੱਲ ਰਹੀ ਸੀ। ਪਰ ਐਨ ਮੌਕੇ ‘ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਮੁੱਖ ਮੰਤਰੀ ਦੇ ਸਵਾਗਤ ਲਈ ਮੌਜੂਦ ਲੋਕਾਂ ‘ਚ ਗੁੱਸੇ ਦੀ ਲਹਿਰ ਦੌੜ ਗਈ। ਮੁੱਖ ਮੰਤਰੀ ਦੇ ਪਿੰਡ ਨਾ ਪਹੁੰਚਣ ‘ਤੇ ਪੇਂਡੂਆਂ ਨੇ ਸਰਕਾਰੀ ਗੱਡੀਆਂ ‘ਤੇ ਹੱਲਾ ਬੋਲ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਦੇ ਕਾਫਿਲੇ ਦੀ ਫਾਇਰ ਬ੍ਰਿਗੇਡ ਗੱਡੀ ਦੇ ਸ਼ੀਸ਼ੇ ਵੀ

ਤੋੜ ਦਿੱਤੇ ਗਏ।ਉਥੇ ਐੱਫ.ਐੱਸ.ਐੱਲ. ਦੀ ਟੀਮ ਦੀ ਗੱਡੀ ‘ਤੇ ਵੀ ਪੱਥਰਬਾਜ਼ੀ ਕੀਤੀ ਗਈ। ਦੂਜੇ ਪਾਸੇ ਇਸ ਤੋੜ-ਭੰਨ੍ਹ ਦੇ ਨਾਲ ਹੀ ਪਿੰਡ ‘ਚ ਖਾਲਿਸਤਾਨ ਜ਼ਿੰਦਾਬਾਦ ਤੇ ਮੁੱਖ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਡਾਚਰ ‘ਚ ਮੁੱਖ ਮੰਤਰੀ ਤੀਰਖ ਸਥਾਨ ‘ਤੇ ਗਏ ਸਨ। ਉਥੇ ਸਥਿਤ ਇਕ ਗੁਰੂਦੁਆਰੇ ‘ਚ ਵੀ ਜਾਣ ਦਾ ਪ੍ਰੋਗਰਾਮ ਸੀ। ਪਰੰਤੂ ਗੁਰੂਦੁਆਰੇ ‘ਚ ਭਿੰਡਰਾਵਾਲਾ ਦੀ ਫੋਟੋ ਲੱਗੀ ਹੋਣ ਦੇ ਕਾਰਨ ਕਿਤੇ ਮੁੱਖ ਮੰਤਰੀ ਉਥੇ ਨਹੀਂ ਗਏ, ਇਸ ‘ਤੇ ਸਿੱਖ ਭਾਈਚਾਰੇ ਦੇ ਗੁੱਸਾਏ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ

ਹਰਿਆਣਾ ਦੇ ਗੁਰੂਘਰ 'ਚ ਭਿੰਡਰਾਵਾਲੇ ਦੀ ਫੋਟੋ ਨੂੰ ਲੈ ਕੇ ਹੰਗਾਮਾ, ਭੜਕੇ ਸਿੱਖਾਂ ਨੇ ਕੀਤੀ ਭੰਨ-ਤੋੜ

ਹਰਿਆਣਾ ਦੇ ਗੁਰੂਘਰ 'ਚ ਭਿੰਡਰਾਵਾਲੇ ਦੀ ਫੋਟੋ ਨੂੰ ਲੈ ਕੇ ਹੰਗਾਮਾ, ਭੜਕੇ ਸਿੱਖਾਂ ਨੇ ਕੀਤੀ ਭੰਨ-ਤੋੜ

Posted by JagBani on Saturday, 29 September 2018