ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤਾ ਜਾਵੇਗਾ ਤਿੰਨ ਸਤੰਬਰ ਨੂੰ ‘ਸ਼ਰਮ ਪੱਤਰ’ – ਅੱਗੇ ਪੜੋ ਤੇ ਸ਼ੇਅਰ ਕਰੋ

645

ਦਰਬਾਰ ਏ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਦੱਸਿਆ ਗਿਆ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲਾਂ ਨੂੰ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੂੰ ਅਗਲੇ ਤਿੰਨ ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਇੱਕ ‘ਸ਼ਰਮ ਪੱਤਰ’ ਦਿੱਤਾ ਜਾਵੇਗਾ| ਜਥੇਬੰਦੀ ਦੇ ਸਰਪ੍ਰਸਤ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਹ ਵੀ ਦੱਸਿਆ ਕਿ ਇਸ ਦਿਨ ਸ੍ਰੀ ਅਕਾਲ ਤਖ਼ਤ ਪਹੁੰਚ ਕੇ ਅਰਦਾਸ ਕਰਨ ਮਗਰੋਂ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ‘ਸ਼ਰਮ ਪੱਤਰ’ ਰਾਹੀਂ ਉਨ੍ਹਾਂ ਨੂੰ ਸਿੱਖਾਂ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਚੇਤਾ ਕਰਵਾਇਆ ਜਾਵੇਗਾ ਅਤੇ ਸਿਆਸਤਦਾਨਾਂ ਦੀ ਗ੍ਰਿਫਤ ਤੋਂ ਬਾਹਰ ਆ ਕੇ ਸਿੱਖ ਧਰਮ ਲਈ ਫੈਸਲੇ ਲੈਣ ਲਈ ਪ੍ਰੇਰਿਆ ਜਾਵੇਗਾ |ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਪੇਸ਼ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਹਿਤ ਦੋਸ਼ੀਆਂ ਤੇ ਐਕਸ਼ਨ ਲੈਣ ਦੀ ਬਜਾਏ ਮੁੱਖ ਮੰਤਰੀ ਵੱਲੋਂ ਸਪੈਸ਼ਲ ਜਾਂਚ ਟੀਮ (ਸਿੱਟ) ਬਣਾਏ ਜਾਣ ਦੇ ਫ਼ੈਸਲੇ ਵੀ ਸਿੱਖ ਪ੍ਰਚਾਰਕ ਜਥੇਬੰਦੀ ਦਰਬਾਰ – ਏ – ਖਾਲਸਾ ਨੇ ਨਿਖੇਧੀ ਕੀਤੀ ਹੈ |ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਇਹੋ ਜਿਹਾ ਫੈਸਲਾ ਲੈਣਾ ਸੀ ਤਾਂ ਰਿਪੋਰਟ ਲਈ ਵਿਧਾਨ ਸਭਾ ਵਿੱਚ ਸੱਤ ਘੰਟੇ ਬਹਿਸ ਕਰਨ ਲਈ ਵਕਤ ਤੇ ਪੈਸਾ ਕਿਉਂ ਬਰਬਾਦ ਕੀਤਾ ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸਾਬਕਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਬਹਿਸ ਵਿੱਚੋਂ ਭਗੌੜੇ ਹੋ ਕੇ ਸਿੱਖ ਕੌਮ ਵੱਲੋਂ ਪਿਛਲੇ ਤਿੰਨ ਸਾਲ ਤੋਂ ਲੱਗ ਰਹੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ| ਦਰਬਾਰ ਇਹ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਕਿਹਾ ਕਿ ਜਿੱਥੇ ਬਾਦਲ ਸਰਕਾਰ ਦੀ ਸਰਪ੍ਰਸਤੀ ਹੇਠ ਇਹ ਬੇਅਦਬੀ ਕਾਂਡ ਸ਼ੁਰੂ ਹੋਏ ਅਤੇ ਸਿੱਖ ਵਿਰੋਧੀ ਅਨਸਰਾਂ ਨੂੰ ਆਪਣੀ ਸਰਪ੍ਰਸਤੀ ਹੇਠ ਰੱਖਿਆ ਉੱਥੇ ਮੌਜੂਦਾ ਕੈਪਟਨ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਲੱਖਾਂ ਪੰਜਾਬੀਆਂ ਸਮੇਤ ਸਿੱਖਾਂ ਨੂੰ ਨਿਰਾਸ਼ ਕੀਤਾ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਬੇਅਦਬੀ ਖ਼ਿਲਾਫ਼ ਸ਼ਾਂਤੀ ਨਾਲ ਧਰਨਾ ਦੇ ਰਹੇ ਅਤੇ ਅੰਮ੍ਰਿਤ ਵੇਲੇ ਨਿੱਤਨੇਮ ਦਾ ਪਾਠ ਕਰ ਰਹੇ ਸਿੱਖਾਂ ਤੇ ਪੁਲੀਸ ਦੀ ਦਰਿੰਦਗੀ ਆਪਣੀਆਂ ਅੱਖਾਂ ਨਾਲ ਦੇਖੀ ਸੀ| ਉਨ੍ਹਾਂ ਦੋਸ਼ ਲਗਾਇਆ ਹੈ ਕਿ ਕੈਪਟਨ ਸਰਕਾਰ ਨੇ ਇਸ ਮਾਮਲੇ ਨੂੰ ਹੁਣ (ਸਿੱਟ) ਦੇ ਹਵਾਲੇ ਕਰਨ ਦਾ ਫੈਸਲਾ ਕਰਕੇ ਇਸ ਨੂੰ ਠੰਡੇ ਰਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਰਿਪੋਰਟ ਬਾਰੇ ਬਿਆਨ ਜਾਰੀ ਕਰਨ ਵਿੱਚ ਤਾਂ ਜਲਦੀ ਦਿਖਾਈ ਪਰ ਬੇਅਦਬੀ ਦੀਆਂ ਘਟਨਾਵਾਂ ਜੋ ਦੋ ਹਜ਼ਾਰ ਪੰਦਰਾਂ ਤੋਂ ਲਗਾਤਾਰ ਜਾਰੀ ਹਨ ਉਨ੍ਹਾਂ ਨੂੰ ਲੈ ਕੇ ਅੱਜ ਤੱਕ ਕੋਈ ਠੋਸ ਕਾਰਵਾਈ ਜਾਂ ਕੋਈ ਹੋਰ ਉਪਰਾਲੇ ਕਰਨ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਇਸ ਸਮੇਂ ਭਾਈ ਹਰਜੀਤ ਸਿੰਘ ਢਪਾਲੀ, ਬਲਜੀਤ ਸਿੰਘ ਸ਼ੇਰਪੁਰਾ ,ਸਮਸ਼ੇਰ ਸਿੰਘ ਢੱਡਰੀਆਂ, ਹਰਵਿੰਦਰ ਸਿੰਘ ਵਜੀਦਕੇ, ਕੁਲਦੀਪ ਸਿੰਘ ਮਧੇਕੇ, ਬੇਅੰਤ ਸਿੰਘ ਲੰਡੇ, ਜਸਪਿੰਦਰ ਸਿੰਘ ਮਧੇਕੇ, ਡਾ ਰਾਜਵੀਰ ਸਿੰਘ ਰੌਂਤਾ ਹਾਜ਼ਰ ਸਨ|