ਦਸਮ ਪਿਤਾ ਦੀ ਨਕਲ ਕਰਨ ਦੀ ਵੀ ਹੋਵੇ ਸੌਦਾ ਸਾਧ ਨੂੰ ਸਜ਼ਾ….ਸ਼ੇਅਰ ਕਰੋ ਜੀ ਵੱਧ ਤੋਂ ਵੱਧ

1013

ਜਲੰਧਰ ਪ੍ਰੈੱਸ ਕਲੱਬ ‘ਚ ਪੰਜਾਬ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ, ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਅਤੇ ਧਰਮ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ। ਇਸ ਦੌਰਾਨ ਹਰਜਿੰਦਰ ਸਿੰਘ ਮਾਝੀ ਬਾਬਾ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਹਿਨਣ ਦੇ ਕੇਸ ਨੂੰ ਦੋਬਾਰਾ ਖੋਲ੍ਹਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੌਦਾ ਸਾਧ ਨੇ 2007 ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਾਣਾ ਪਹਿਨ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ। ਇਸ ਮਾਮਲੇ ‘ਚ ਅਕਾਲੀ ਦਲ ਦੇ ਨੇਤਾ ਰਾਜਿੰਦਰ ਸਿੰਘ ਨੇ ਬਠਿੰਡਾ ‘ਚ ਕੇਸ ਦਾਇਰ ਕਰਵਾਇਆ ਸੀ। ਧਰਮ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਅਤੇ ਹੋਰ ਲੋਕਾਂ ਮੁਤਾਬਕ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਪਰ 5 ਸਾਲ ਪੰਜਾਬ ਪੁਲਸ ਨੇ ਇਸ ਕੇਸ ‘ਚ ਸੌਦਾ ਸਾਧ ਖਿਲਾਫ ਚਲਾਨ ਪੇਸ਼ ਨਹੀਂ ਕੀਤਾ। ਹਰਜਿੰਦਰ ਸਿੰਘ ਨੇ ਇਸ ਮਾਮਲੇ ਨੂੰ ਬਠਿੰਡਾ ਸੈਸ਼ਨ ਕੋਰਟ ‘ਚ ਪੰਜਾਬ ਸਰਕਾਰ ਵੱਲੋਂ ਸਹੀ ਤਰੀਕੇ ਨਾਲ ਅਦਾਲਤ ‘ਚ ਪੇਸ਼ ਨਾ ਕਰਨ ਦੇ ਕਾਰਨ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੌਜੂਦਾ ਪੰਜਾਬ ਸਰਕਾਰ ਨੂੰ ਦੋਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ ਅੱਗੇ ਪੜ੍ਹੋ – (ਸਿਰਫ ਤੋਹਮਤਾਂ ਨਹੀਂ ਤੱਥ) ਭਾੲੀ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ – ੲੇ – ਖਾਲਸਾ ਅਤੇ 30 ਸਿੱਖ ਜਥੇਬੰਦੀਆਂ ਦੇ ਸਾਂਝੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਵਲੋ ਸਾਂਝੇ ਰੂਪ ਵਿਚ ਜਲੰਧਰ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਕੁੱਝ ਅਜਿਹੇ ਤੱਥ ਰੱਖੇ ਗਏ ਜੋ ਬਾਦਲਾਂ ਵਾਸਤੇ ਨਵਾਂ ਸਿਆਪਾ ਬਣ ਸਕਦੇ ਨੇ । ਇਹ ਤੱਥ ਡੇਰਾ ਸਿਰਸਾ ਦੇ ਖਿਲਾਫ ਬਠਿੰਡੇ ਵਿੱਚ ਦਰਜ ਹੋਏ ਉਸ ਕੇਸ ਬਾਰੇ ਹਨ ਜੋ 2007 ਵਿਚ ਪੰਜਾਬ ਪੁਲਿਸ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਨ ਦੇ ਮਾਮਲੇ ਵਿੱਚ ਸਿਰਸਾ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਦਰਜ ਕੀਤਾ ਗਿਆ ਸੀ। ਹੁਣ ਤੱਕ ਇਹ ਧਾਰਨਾ ਰਹੀ ਹੈ ਕਿ ਬਾਦਲਾਂ ਨੇ 2007 ਵਾਲੇ ਕੇਸ ਵਿੱਚ ਸਾਧ ਨੂੰ ਬਚਾਇਆ
ਪਰ ਹੁਣ ਕੁੱਝ ਤੱਥ ਸਾਹਮਣੇ ਆਏ ਹਨ ਕਿ ਕਿਵੇਂ ਬਚਾਇਆ ਗਿਆ। – ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ 1. ਸ਼ੁਰੂ ਵਿੱਚ ਇਸੇ ਕੇਸ ਵਿਚ ਸੌਦੇ ਸਾਧ ਨੇ ਵੀ ਹਾਈ ਕੋਰਟ ਚ ਇਕ ਪਟੀਸ਼ਨ ਪਾਈ ਸੀ ਤੇ ਜਿਸ ਦੇ ਜੁਆਬ ਵਿਚ ਉਸ ਵੇਲੇ ਬਠਿੰਡੇ ਦੇ ਐੱਸ ਐੱਸ ਪੀ ਨੌਨਿਹਾਲ ਸਿੰਘ ਨੇ ਹੀ ਕੋਰਟ ‘ਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਦੇ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ | ਮਤਲਬ ਪੁਲਿਸ ਨੇ ਸਬੂਤ ਇਕੱਠੇ ਕਰ ਲਏ ਸਨ। ਪਰ ਬਾਅਦ ਵਿੱਚ ਇਸ ਕੇਸ ਵਿਚ ਪੌਣੇ ਪੰਜ ਸਾਲ ਪੁਲਿਸ ਨੇ ਚਲਾਣ ਹੀ ਪੇਸ਼ ਨਹੀਂ ਕੀਤਾ। ਚਲਾਨ ਪੇਸ਼ ਕਿਉਂ ਨਹੀਂ ਕੀਤਾ ? ਇਸ ਦਾ ਜਵਾਬ ਬਾਦਲਾਂ ਨੂੰ ਦੇਣਾ ਪਵੇਗਾ ਕਿਉਂ ਕਿ ਸਰਕਾਰ ਬਾਦਲਾਂ ਦੀ ਸੀ। 2. ਫਰਵਰੀ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਸਿਰਫ 3 ਦਿਨ ਪਹਿਲਾਂ ਬਠਿਡੇ ਦੀ ਅਦਾਲਤ ਚ ਕੇਸ ਨੂੰ ਰੱਦ ਕਰਵਾਉਣ ਵਾਸਤੇ ਪੁਲਿਸ ਵਲੋਂ ਹੀ ਅਰਜੀ ਦਿੱਤੀ ਗਈ। ਕਿਉਂ? ਉਦੋਂ ਵੀ ਸਰਕਾਰ ਬਾਦਲਾਂ ਦੀ ਸੀ।  3. ਪੁਲਿਸ ਨੇ ਇਹ ਅਰਜੀ ਦੇ ਕੇ ਆਪਣੇ 2007 ਵਿੱਚ ਦਿੱਤੇ ਹਲਫਨਾਮੇ ਨੂੰ ਝੂਠਾ ਕੀਤਾ। ਅਜਿਹੇ ਝੂਠੇ ਅਫਸਰਾਂ ਖਿਲਾਫ ਬਾਦਲ ਸਰਕਾਰ ਨੇ ਕਿਉਂ ਨਹੀਂ ਕੋਈ ਕਾਰਵਾਈ ਕੀਤੀ ? 4. ਪੁਲਿਸ ਨੇ ਅਦਾਲਤ ਵਿਚ ਕੇਸ ਵਿੱਚ ਸ਼ਿਕਾਇਤ ਕਰਤਾ, ਜੋ ਅਕਾਲੀ ਦਲ ਦਾ ਕੌਸਲਰ ਸੀ, ਵਲੋਂ ਦਸਤਖਤ ਕੀਤਾ ਇਕ ਐਫੀਡੈਵਿਟ ਵੀ ਪੇਸ਼ ਕੀਤਾ ਕੇ ਉਹ ਸਲਾਬਤਪੁਰੇ ਵਾਲੇ ਇੱਕਠ ਚ ਹਾਜ਼ਰ ਨਹੀਂ ਸੀ। ਪੁਲਿਸ ਦਾ ਝੂਠ ਉਦੋਂ ਸਾਫ ਨਗਨ ਹੋ ਗਿਆ ਜਦੋਂ ਸ਼ਿਕਾਕਰਤਾ ਰਜਿੰਦਰ ਸਿੰਘ ਸਿੱਧੂ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ

ਲਓ ਜੀ ਰਾਮ ਰਹੀਮ ਮਾਮਲੇ 'ਚ ਉਠਿਆ ਨਵਾਂ ਵਿਵਾਦ , ਸਿੱਖ ਸੰਸਥਾਵਾਂ ਨੇ ਖੋਲਿਆ ਕੇਸ, ਕੀ ਹੁਣ ਹੋਉ ਫਾਂਸੀ ?Video By – Channel Punjab #Like_Share

Posted by Punjab Topic – ਪੰਜਾਬ , ਪੰਜਾਬੀ ਅਤੇ ਪੰਜਾਬੀਅਤ on Sunday, 20 January 2019

5. ਜ਼ਿਕਰਯੋਗ ਹੈ ਕੇ 2007 ਵਿਚ ਆਪਣੀ ਜਾਂਚ ਰਿਪੋਰਟ ਵਿਚ ਉਸ ਵੇਲੇ ਦੇ ਪਟਿਆਲੇ ਦੇ ਆਈ ਜੀ ਪੁਲਿਸ ਨੇ ਸਲਾਬਤਪੁਰੇ ਵਾਲੇ ਇਕੱਠ ਵਿੱਚ ਹੋਏ ਸਾਰੇ ਘਟਨਾ ਚੱਕਰ ਦਾ ਜ਼ਿਕਰ ਕੀਤਾ ਸੀ | ਫੇਰ ਇਹ ਰਿਪੋਰਟ ਬਾਦਲਾਂ ਦੀ ਸਰਕਾਰ ਦੌਰਾਨ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਕੀਤੀ ਗਈ ? 6. ਜੁਲਾਈ 2014 ਚ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ | ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਅਖੌਤੀ ਸਾਧ ਨੂੰ ਇਸੇ ਅਧਾਰ ‘ਤੇ ਰਿਹਾ ਕਰ ਦਿੱਤਾ | ਆਖਰ ਬਾਦਲਾਂ ਦੀ ਸਰਕਾਰ ਦੌਰਾਨ 7 ਸਾਲ ਚਲਾਨ ਪੇਸ਼ ਕਿਉਂ ਨਹੀਂ ਕੀਤਾ ਗਿਆ ? ਚਲਾਨ ਪੇਸ਼ ਨਾ ਕਰਨਾ ਸਾਧ ਦੇ ਬਰੀ ਹੋਣ ਦਾ ਕਾਰਨ ਬਣਿਆ। 7. ਦੋਸ਼ ਇਹ ਹੈ ਕਿ ਬਾਦਲਾਂ ਦੀ ਸਰਕਾਰ ਨੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਦਸਵੇਂ ਪਾਤਸ਼ਾਹ ਦੀ ਤੌਹੀਨ ਕਰਨ ਵਾਲੇ ਕੇਸ ਵਿਚ ਬਿਨਾ ਲੜੇ ਬਾਇੱਜਤ ਬਰੀ ਕਰਵਾਇਆ| 8. ਸ਼੍ਰੋਮਣੀ ਕਮੇਟੀ ਨੇ ਸੋਦਾ ਸਾਧ ਖਿਲਾਫ ਕੇਸ ਦੀ ਪੈਰਵਾਈ ਕਿਉਂ ਨਹੀਂ ਕੀਤੀ ? 9. ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮੁੱਦੇ ਤੇ ਆਪਣੀ ਸਥਿਤੀ ਸਪੱਸ਼ਟ ਕਰੇ ਤੇ ਦੱਸੇ ਕੇ ਕੀ ਸ਼੍ਰੋਮਣੀ ਕੇਮਟੀ ਨੇ ਇਸ ਮਸਲੇ ਤੇ ਕੀ ਕੋਈ ਚਾਰਾਜੋਈ ਕੀਤੀ ਸੀ ?10. ਪੰਜਾਬ ਸਰਕਾਰ ਕੋਲੋਂ ਮੰਗ ਹੈ ਕਿ ਇਸ ਮੁੱਦੇ ਤੇ ਸਾਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ਤੇ ਸਮਾਂ ਬੱਧ ਉੱਚ ਪੱਧਰੀ ਜਾਂਚ ਕਰਵਾ ਕਿ ਜਲਦੀ ਤੋਂ ਜਲਦੀ ਇਹ ਦੱਸਿਆ ਜਾਵੇ ਕਿ ਸਾਧ ਕਿਵੇਂ ਬਰੀ ਕਰਾਇਆ ਗਿਆ ਤੇ ਬਾਦਲਾਂ ਅਤੇ ਪੁਲਿਸ ਅਫਸਰਾਂ ਦੇ ਰੋਲ ਨੂੰ ਨੰਗਾ ਕੀਤਾ ਜਾਵੇ | ਇਸ ਦੇ ਨਾਲ ਸਰਕਾਰ ਇਸ ਕੇਸ ਦੀ ਚਾਰਾਜੋਈ ਅਦਾਲਤ ਅੱਗੇ ਕਰਕੇ ਬਲਾਤਕਾਰੀ ਸਾਧ ‘ਤੇ ਮੁਕਦਮਾ ਚਲਾਵੇ ਤੇ ਸਜ਼ਾ ਦਿਵਾਏ | ਨੁਕਤਾ: ਦੋ ਗਰੀਬ ਸਾਧਵੀਆਂ ਅਤੇ ਛੱਤਰਪਤੀ ਦੇ ਸਾਧਾਰਨ ਪਰਿਵਾਰਾਂ ਨੇ ਤਾਂ ਸੀਮਤ ਸਾਧਨਾ ਦੇ ਬਾਵਜੂੂਦ ਸਾਧ ਨੂੰ ਅੰਦਰ ਕਰਾ ਦਿੱਤਾ, ਪਰ ਪੰਜਾਬ ਵਿਚ ਜਿਥੇ ਬਾਦਲਾਂ ਦੀ ਸਰਕਾਰ ਸੀ ਤੇ ਸ਼੍ਰੋਮਣੀ ਕਮੇਟੀ ਕੋਲ ਵੱਡੇ ਸਾਧਨ ਸਨ, ਸੌਦੇ ਸਾਧ ਦਾ ਵਾਲ ਵੀ ਵਿੰਗਾ ਨਹੀਂ ਹੋਇਆ |ਸਗੋ ਹਰ ਹੀਲਾ ਵਰਤ ਸਾਧ ਨੂੰ ਬਚਾਉਣ ਲਈ ਪੂਰੀ ਵਾਹ ਲਾਈ – ਮਹਿਕਮਾ ਪੰਜਾਬੀ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.) ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ